ਪਿਤਾ ਗਿਆਨ/ਸਾਇੰਸ ਹੈ। ਮਾਤਾ ਧਿਆਨ/ਦਵਾਈ ਹੈ।
ਜੇਕਰ ਅਸੀਂ ਆਪਣੇ ਹਿਰਦੇ ਵਿਚ ਸੱਚੇ ਤੇ ਸਹੀ ਤੌਰ ਤੇ ਮਾਤਾ ਅਤੇ ਪਿਤਾ ਦੋਹਾਂ ਦਾ ਬਰਾਬਰ ਦਾ ਦਰਜਾ ਰੱਖੀਏ, ਤਾਂ ਅਸੀਂ ਵਾਕੇ ਹੀ ਆਪਣੀ ਜ਼ਿੰਦਗੀ ਸ਼ਾਂਤਮਈ ਢੰਗ ਨਾਲ ਬਤੀਤ ਕਰ ਸਕਾਂਗੇ।
ਜਿਵੇਂ ਕਿ ਸਾਡੇ ਵੱਡੇ-ਵਡੇਰਿਆਂ ਦਾ ਕਹਿਣਾ ਸੀ ਹੁਣ ਇਹ ਵਿਗਿਆਨ ਦੁਆਰਾ ਵੀ ਸਾਬਤ ਹੋ ਗਿਆ ਹੈ ਕਿ ਮਾਤਾ ਅਤੇ ਪਿਤਾ ਦੀ ਕਾਬਲੀਅਤ ਦਾ ਅਨੁਪਾਤ 23:24 ਦਾ ਹੈ। ਇਸ ਦਾ ਮਤਲਬ ਹੈ ਕਿ ਔਰਤ ਮਰਦ ਨਾਲੋਂ ਇਕ ਨੰਬਰ ਵਧੇਰੇ ਤਾਕਤਵਰ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਆਮ ਤੌਰ ਤੇ ਬੱਚੇ ਪਿਤਾ ਨਾਲੋਂ ਆਪਣੀ ਮਾਤਾ ਨੂੰ ਥੋੜ੍ਹਾ ਵਧੇਰੇ ਪਿਆਰ ਅਤੇ ਸਨੇਹ ਕਰਦੇ ਹਨ। ਇਸ ਤੋਂ ਇਲਾਵਾ ਜੇਕਰ ਅਸੀਂ ਬੱਚਿਆਂ ਦੀ ਭਲਾਈ ਅਤੇ ਵਿਕਾਸ ਲਈ ਇਕ ਸੌ ਨੰਬਰਾਂ ਦਾ ਅੰਕੜਾ ਮਿਥੀਏ, ਤਾਂ ਸਾਡੇ ਵੱਡੇ-ਵਡੇਰਿਆਂ ਅਨੁਸਾਰ ਅੱਸੀ ਨੰਬਰ ਮਾਤਾ ਨੂੰ ਅਤੇ ਵੀਹ ਨੰਬਰ ਪਿਤਾ ਨੂੰ ਜਾਂਦੇ ਹਨ। ਔਰਤ ਮਰਦ ਨਾਲੋਂ ਪੰਜ ਸਾਲ ਅੱਗੇ / ਉਨੱਤ ਹੁੰਦੀ ਹੈ ਜਿਸਦਾ ਮਤਲਬ ਹੈ ਕਿ ਔਰਤ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਕੁਝ ਵਧੇਰੇ ਉਨੱਤ ਹੈ। ਮਿਸਾਲ ਦੇ ਤੌਰ ਤੇ, ਸਾਰੇ ਇਸ ਗੱਲ ਤੋਂ ਜਾਣੂੰ ਹਨ ਕਿ ਜਦੋਂ ਅਸੀਂ ਕਿਸੇ ਦੇ ਵਿਆਹ ਦੇ ਲਈ ਰਿਸ਼ਤਾ ਲਭਦੇ ਹਾਂ ਤਾਂ ਅਸੀਂ ਹਮੇਸ਼ਾਂ ਲੜਕੇ ਅਤੇ ਲੜਕੀ ਦੀ ਉਮਰ ਜ਼ਰੂਰ ਵਿਚਾਰਦੇ ਹਾਂ ਅਤੇ ਇਸ ਗੱਲ ਨੂੰ ਅਵੱਸ਼ ਧਿਆਨ ਵਿਚ ਰੱਖਦੇ ਹਾਂ ਕਿ ਲੜਕੀ ਉਮਰ ਵਿਚ ਲੜਕੇ ਨਾਲੋਂ ਘੱਟ ਉਮਰ ਦੀ ਹੋਵੇ, ਅਤੇ ਆਮ ਤੌਰ ਤੇ ਇਹ ਅੰਤਰ 1 ਤੋਂ 5 ਸਾਲ ਦਾ ਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਔਰਤ ਸਰੀਰਕ ਤਾਕਤ ਵਿਚ ਆਮ ਤੌਰ ਤੇ ਮਰਦ ਨਾਲੋਂ ਕਮਜ਼ੋਰ ਹੁੰਦੀ ਹੈ, ਪਰ ਉਹ ਮਾਨਸਕ ਤੌਰ ਤੇ ਵਧੇਰੇ ਬਲਵਾਨ ਹੁੰਦੀ ਹੈ। ਐਪਰ, ਮਰਦ ਆਪਣੇ ਗਿਆਨ ਅਤੇ ਆਪਣੇ ਵਿਚਾਰਾਂ ਕਰਕੇ ਔਰਤ ਨਾਲ ਮੁਕਾਬਲੇ ਵਿਚ ਬਰਾਬਰ ਉਤਰਦਾ ਹੈ।
ਭਾਰਤਵਰਸ਼ ਵਿਚ, ਬਹੁਤ ਯੁਗਾਂ ਪਹਿਲਾਂ, ਦੋ ਵੱਡੀਆਂ ਜੰਗਾਂ/ ਲੜਾਈਆਂ ਹੋਈਆਂ ਜਿਨ੍ਹਾਂ ਦਾ ਮੁੱਖ ਕਾਰਣ ਔਰਤ ਸੀ। ਇਹ ਲੜਾਈਆਂ ਸਨ “ਰਾਮਾਇਣ” ਅਤੇ “ਮਹਾਭਾਰਤ”। ਰਾਮਾਇਣ ਵਿਚ ਯੁਧ “ਰਾਮ” ਅਤੇ “ਰਾਵਣ” ਵਿਚਕਾਰ ਹੋਇਆ ਸੀ ਅਤੇ ਮਹਾਭਾਰਤ ਵਿਚ ਇਕ ਪਾਸੇ “ਕੌਰਵ” ਸਨ ਅਤੇ ਦੂਜੇ ਪਾਸੇ “ਪਾਂਡਵ”।
ਸੰਖੇਪ ਵਿਚ, ਇਨ੍ਹਾਂ ਯੁੱਧਾਂ ਦੇ ਨਤੀਜੇ ਹੇਠ ਅੁਨਸਾਰ ਸਨ:-
ਰਾਮਾਇਣ ਦਾ ਭਾਵ ਨਿਕਲਦਾ ਹੈ ਕਿ ਜੇਕਰ ਅਸੀਂ ਹੋਰ ਲੋੜਵੰਦ ਵਿਅਕਤੀਆਂ ਲਈ ਬਿਨਾਂ ਕਿਸੇ ਸਵਾਰਥ ਕੁਝ ਕਰਦੇ ਹਾਂ ਤਾਂ ਸਾਨੂੰ ਆਪਣੇ-ਆਪ ਉਸਦਾ ਇਨਾਮ ਪ੍ਰਾਪਤ ਹੋ ਜਾਂਦਾ ਹੈ। ਅਤੇ ਜੇਕਰ ਕੋਈ ਵਿਅਕਤੀ ਨਿਜੀ ਸਵਾਰਥ ਲਈ ਕੋਈ ਕੰਮ ਕਰਦਾ ਹੈ ਤਾਂ ਉਸ ਕਾਰਜ ਦਾ ਫ਼ਾਇਦਾ ਉਸ ਨੂੰ ਆਪ ਨੂੰ ਹੋਵੇਗਾ ਅਤੇ ਹੋਰ ਦੂਜੇ ਲੋੜਵੰਦ ਵਿਅਕਤੀਆਂ ਨੂੰ ਉਸ ਕਾਰਜ ਦਾ ਕੋਈ ਲਾਭ ਨਹੀਂ ਹੋਵੇਗਾ।
ਜਿਥੋਂ ਤਕ ਮੈਂ ਸਮਝਦਾ ਹਾਂ ਉਹ ਇਹ ਹੈ ਕਿ ਇਸ ਸੰਸਾਰ ਵਿਚ ਹਰ ਕੋਈ ਅੱਗੇ ਜਾਣਾ ਚਾਹੁੰਦਾ ਹੈ ਅਤੇ ਅਮੀਰ ਬਣਨ ਦੀ ਖ਼ੁਆਇਸ਼ ਰਖਦਾ ਹੈ ਪਰ ਪਰਮਾਤਮਾ ਉਸ ਨੂੰ ਉਸਦੇ ਕਰਮਾਂ ਦੇ ਅਨੁਸਾਰ ਹੀ ਫ਼ਲ ਦੇਂਦਾ ਹੈ। ਚੰਗੇ ਫ਼ਲ ਦੀ ਪ੍ਰਾਪਤੀ ਲਈ, ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮਾਤਮਾ ਦੀ ਇੱਛਾ ਅਨੁਸਾਰ ਚੰਗੇ ਕਰਮ ਕਰੀਏ ਅਤੇ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਆਪਣੇ ਫ਼ਰਜ਼ ਪੂਰੇ ਕਰੀਏ। ਤਦੋਂ ਹੀ ਸਾਨੂੰ ਸ਼ਾਤਮਈ ਜੀਵਨ ਦੇ ਆਪਣੇ ਟੀਚੇ ਦੀ ਪ੍ਰਾਪਤੀ ਹੋ ਸਕਦੀ ਹੈ।
ਇਸਲਈ, ਸਭ ਤੋਂ ਮਹੱਤਵਪੂਰਣ ਢੰਗ (ਰਾਹ) ਇਹ ਹੈ ਕਿ,
(i) ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੌਣ ਹਾਂ?;
(ii) ਪਰਮਾਤਮਾ ਨੇ ਕਿਸ ਮਨੋਰਥ ਲਈ ਸਾਨੂੰ ਧਰਤੀ ਤੇ ਭੇਜਿਆ, ਅਤੇ
(iii) ਸਾਨੂੰ ਇਥੇ ਕੀ ਕਰਨਾ ਹੈ?
ਜੇਕਰ ਅਸੀਂ ਚੰਗੇ ਕਰਮ ਕਰਨ ਦਾ ਰਾਹ ਅਪਣਾਉਂਦੇ ਹਾਂ ਅਤੇ ਚੰਗੇ ਕਰਮ ਕਰਦੇ ਹਾਂ ਤਾਂ ਸਾਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ।
No comments:
Post a Comment