ਧਰਮ : ਮੈਂ ਵਿਸ਼ਵ ਦੇ ਸਾਰੇ ਧਰਮਾਂ ਦਾ ਆਦਰ ਕਰਦਾ ਹਾਂ ਕਿਉਂਕਿ ਸਾਰੇ ਧਰਮ ਇਸ ਗੱਲ ਵਿਚ ਵਿਸ਼ਵਾਸ ਕਰਦੇ ਹਨ ਕਿ ਪਰਮਾਤਮਾ ਇੱਕ ਹੈ। ਮੇਰਾ ਵੀ ਇਹੀ ਵਿਸ਼ਵਾਸ ਹੈ ਕਿ ਪਰਮਾਤਮਾ ਕੇਵਲ ਇੱਕ ਅਤੇ ਇੱਕੋ ਹੀ ਹੈ।
ਮੈਂ ਅਤੇ ਮੇਰੀ ਧਰਮ-ਪਤਨੀ ਨੇ ਸੰਤ ਗਰੀਬ ਦਾਸ ਜੀ ਮਹਾਰਾਜ, ਡੇਰਾ ਸੱਚਖੰਡ ਬਾਲਾਂ, ਤਹਿਸੀਲ ਅਤੇ ਜ਼ਿਲ੍ਹਾ ਜਲੰਧਰ, ਪੰਜਾਬ (ਇੰਡੀਆ), ਪਾਸੋਂ ਅੰਮ੍ਰਿਤ (ਗੁਰੂ ਦੀਕਸ਼ਾ) ਪ੍ਰਾਪਤ ਕੀਤੀ।
ਰਾਜਨੀਤੀ: ਮੈਂ ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ੍ਹ, ਵਿਚ ਸਿਵਲ ਸੇਵਾ ਕੀਤੀ ਅਤੇ 1995 ਵਿਚ ਉਥੋਂ ਰਿਟਾਇਰ ਹੋਇਆ। ਪਰ, ਮੈਂ ਆਪਣੀ ਰਿਟਾਇਰਮੈਂਟ ਤੋਂ ਬਾਅਦ, ਕਿਸੇ ਰਾਜਨੀਤਕ ਪਾਰਟੀ ਦਾ ਪ੍ਰਾਥਮਿਕ ਮੈਂਬਰ ਵੀ ਨਾ ਬਣਿਆ ਕਿਉਂਕਿ ਆਪਣੀ ਸਰਕਾਰੀ ਨੌਕਰੀ ਦੇ ਦੌਰਾਨ, ਮੈਂ ਰਾਜਨੀਤੀ ਵਿਚ ਕਿਸੇ ਕਿਸਮ ਦਾ ਭਾਗ ਨਹੀਂ ਸੀ ਲਿਆ।
ਇਸ ਲਈ, ਜਿਥੋਂ ਤਕ ਮੇਰੇ ਧਾਰਮਕ ਵਿਸ਼ਵਾਸ ਦਾ ਸਬੰਧ ਹੈ, ਮੈਂ ਕਹਿ ਸਕਦਾ ਹਾਂ ਕਿ ਮੈਂ ਆਪਣੇ ਆਪ ਤੇ ਵਿਸ਼ਵਾਸ/ਭਰੋਸਾ ਰੱਖਣ ਦਾ ਯਤਨ ਕੀਤਾ, ਕਿਉਂਜੋ ਹਰੇਕ ਧਰਮ ਮੇਰੇ ਹਿਰਦੇ ਵਿਚ ਵਾਸ ਕਰਦਾ ਹੈ ਅਤੇ ਮੈਂ ਉਸਨੂੰ ਖੋਜਣ ਦਾ ਪ੍ਰਯਤਨ ਕਰਦਾ ਹਾਂ। ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਮੈਂ ਆਪਣੇ ਅੰਦਰ ਪਰਮਾਤਮਾ ਨੂੰ ਨਹੀਂ ਲਭ ਸਕਿਆ। ਇਸ ਲਈ, ਇਸ ਕਾਰਣ ਮੈਂ ਆਪਣੇ ਆਪ ਨੂੰ ਇਕ ਪਾਪੀ ਸਮਝਦਾ ਹਾਂ ਕਿਉਂਕਿ ਮੈਂ ਖ਼ੁਦ ਮੁਸੀਬਤ ਪੈਦਾ ਕਰਦਾ ਹਾਂ ਅਤੇ ਉਸ ਮੁਸੀਬਤ ਨੂੰ ਹਲ ਕਰਨਾ ਵੀ ਮੇਰੇ ਹੀ ਪਾਸ ਹੈ। ਸੰਖੇਪ ਵਿਚ, ਮੈਂ ਇਹ ਮਹਿਸੂਸ ਕਰਦਾ ਹਾਂ ਕਿ ਚੰਗਾ ਅਤੇ ਮਾੜਾ ਜੋ ਕੁਝ ਵੀ ਹੁੰਦਾ ਹੈ, ਉਸ ਲਈ ਮੈਂ ਖ਼ੁਦ ਹੀ ਜ਼ਿੰਮੇਵਾਰ ਹਾਂ।
ਮੇਰੇ ਮਾਤਾ ਅਤੇ ਪਿਤਾ ਨੇ ਮੈਨੂੰ ਦੱਸਿਆ ਸੀ ਕਿ ਅਸੀਂ ਸ਼ਡਿਯੂਲਡ ਕਾਸਟ (ਅਨੁਸੂਚਿਤ ਜਾਤ) ਦੇ ਹਾਂ। ਇਸ ਲਈ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ/ ਗੁਰੂ ਰਵੀਦਾਸ ਜੀ ਨੂੰ ਮੰਨਦਾ ਹਾਂ।
No comments:
Post a Comment