Thursday, March 3, 2011

ਹੈਲਨ ਕੈਲਰ


ਇਹ ਚੈਪਟਰ ਲੇਡੀ ਹੈਲਨ ਕੈਲਰ ਜਿਸਦਾ ਜਨਮ ਦਿਨ 27 ਜੂਨ ਨੂੰ ਪੈਂਦਾ ਹੈ, ਦੀ ਮਿੱਠੀ ਯਾਦ ਵਿਚ ਲਿਖਿਆ ਜਾ ਰਿਹਾ ਹੈ।

23 ਵਰ੍ਹਿਆਂ ਦੀ ਉਮਰ ਵਿਚ ਲੇਡੀ ਹੈਲਨ ਕੈਲਰ ਨੇ ਤਿੰਨ ਪੁਸਤਕਾਂ ਲਿਖ ਲਈਆਂ ਸਨ ਅਤੇ ਉਸਨੂੰ “ਕਾਲਿਜ ਦੀ ਡਿਗਰੀ" ਪ੍ਰਦਾਨ ਕੀਤੀ ਗਈ ਸੀ। ਉਸਨੇ ਕਿਹਾ ਸੀ ਕਿ “ਚੰਗੇ ਅਤੇ ਸੁਹਿਰਦ ਵਿਅਕਤੀ, ਭਾਵੇਂ ਉਸ ਨਾਰਮਲ ਹੋਣ ਜਾਂ ਹੈਂਡੀਕੈਪਡ ਹੋਣ, ਕੁਝ ਵੀ ਕਰ ਸਕਦੇ ਹਨ”। ਉਸਨੇ ਇਸ ਗੱਲ ਨੂੰ ਆਪਣੇ ਲਈ ਅਤੇ ਹੋਰ ਸਾਰਿਆਂ ਲਈ ਸੱਚ ਕਰ ਵਿਖਾਇਆ ਸੀ।

ਹੈਲਨ ਕੈਲਰ ਅਲਾਬਾਮਾ ਦੇ ਇਕ ਛੋਟੇ ਜਿਹੇ ਫ਼ਾਰਮ ਟਾਊਨ ਟਸਕੂੰਬੀਆ ਦੀ ਇਕ ਔਰਤ ਸੀ, ਜਿਸਨੇ ਸੰਸਾਰ ਨੂੰ ਅਜਿਹੇ ਵਿਅਕਤੀਆਂ ਦਾ ਆਦਰ ਕਰਨਾ ਸਿਖਾਇਆ ਜੋ ਨੇਤਰਹੀਣ ਅਤੇ ਕੰਨੋਂ ਸੁਣਨੋਂ ਅਸਮਰੱਥ ਹਨ। ਯੂ.ਐਸ.ਏ ਵਿਚ ਨੌਰਥ ਵੈਸਟ ਅਲਾਬਾਮਾ ਵਿਚ 27 ਜੂਨ, 1880 ਨੂੰ ਪੈਦਾ ਹੋਈ, ਹੈਲਨ ਕੈਲਰ ਨੂੰ ਪਸ਼ੂ-ਪੰਛੀਆਂ ਨਾਲ ਵੀ ਬਹੁਤ ਪਿਆਰ ਸੀ, ਖ਼ਾਸ ਕਰਕੇ ਕੁੱਤਿਆਂ ਨਾਲ। ਉਸਨੇ ਸਾਰੀ ਉਮਰ ਕਈ ਨਸਲ ਦੇ ਕੁੱਤੇ ਪਾਲੇ। 'ਐਕੀਤਾ' ਨਸਲ ਦਾ ਪਹਿਲਾ ਕੁੱਤਾ ਹੈਲਨ ਨੂੰ ਸੰਨ 1938 ਵਿਚ ਜਪਾਨ ਤੋਂ ਅਮਰੀਕਾ ਭੇਜਿਆ ਗਿਆ ਸੀ। ਹੈਲਨ ਆਪਣੇ ਜੀਵਨ-ਕਾਲ ਦੌਰਾਨ ਵਿਸ਼ਵ ਦੇ 39 ਦੇਸ਼ਾਂ ਵਿਚ ਗਈ। ਉਹ ਸੰਸਾਰ ਦੀ ਪਹਿਲੀ ਨੇਤਰਹੀਣ ਅਤੇ ਕੰਨੋਂ-ਬੋਲ਼ੀ ਵਿਅਕਤੀ ਸੀ ਜਿਸਨੇ ਕਾਲਿਜ ਦੀ ਡਿਗਰੀ ਹਾਸਲ ਕੀਤੀ। ਉਸਨੇ ਸੰਨ 1904 ਵਿਚ, ਰੈਡਕਲਿਫ਼ ਕਾਲਿਜ, ਤੋਂ ਹਾਨਰਜ਼ ਨਾਲ ਗ੍ਰੈਜੁਏਸ਼ਨ ਕੀਤੀ। ਉਸਦੇ ਸਨੇਹੀ ਮਿੱਤਰਾਂ ਵਿਚ ਕਈ ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਵਿਚ ਅਲੈਗਜ਼ੈਂਡਰ ਗ੍ਰਾਹਮ ਬੈੱਲ, ਟੈਲੀਫ਼ੋਨ ਦੇ ਈਜਾਦਕਾਰ, ਲੇਖਕ ਮਾਰਕ ਟਵੇਨ, ਅਤੇ ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ. ਰੂਜ਼ਵੈਲਟ ਵੀ ਸਨ।

ਉਸਨੇ ਕਿਹਾ ਸੀ ਕਿ “ਅਸੀਂ ਉਦੋਂ ਤੀਕਰ ਅਸਲੀ ਆਨੰਦ ਦੀ ਪ੍ਰਾਪਤੀ ਨਹੀਂ ਕਰਦੇ ਜਦੋਂ ਤਕ ਅਸੀਂ ਹੋਰਨਾਂ ਦੇ ਜੀਵਨ ਨੂੰ ਰੁਸ਼ਨਾਉਣ ਦਾ ਪ੍ਰਯਤਨ ਨਹੀਂ ਕਰਦੇ"।

(i) "ਸੰਸਾਰ ਵਿਚ ਸਭ ਤੋਂ ਵੱਧੀਆ ਅਤੇ ਸਹੁਣੀਆਂ ਵਸਤਾਂ ਨੂੰ ਵੇਖਿਆ ਜਾਂ ਛੋਇਆ ਨਹੀਂ ਜਾ ਸਕਦਾ, ਪਰ ਉਨ੍ਹਾਂ ਨੂੰ ਸਿਰਫ਼ ਹਿਰਦੇ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ।"

(ii) "ਜੀਵਨ ਜਾਂ ਤਾਂ ਇਕ ਸਾਹਸੀ ਕੰਮ (ਐਡਵੈਂਚਰ) ਹੈ ਜਾਂ ਕੁਝ ਵੀ ਨਹੀਂ।"

(iii) "ਨੇਤਰਹੀਣ ਵਿਅਕਤੀਆਂ ਦਾ ਹੈਡੀਕੈਪ ਉਨ੍ਹਾਂ ਦੀ ਨੇਤਰਹੀਣਤਾ ਨਹੀਂ, ਪਰ ਨੇਤਰਾਂਵਾਲੇ ਵਿਅੱਕਤੀਆਂ ਦਾ ਉਨ੍ਹਾਂ ਪ੍ਰਤੀ ਰਵੱਈਆ ਹੈ।"

(iv) "ਮੈਂ ਵਿਸ਼ਵਾਸ ਕਰਦੀ ਹਾਂ ਕਿ ਨਮਰਤਾ ਇਕ ਗੁਣ ਹੈ, ਪਰ ਮੈਂ ਉਸ ਨੂੰ ਇਸਤਮਾਲ ਕਰਨਾ ਉਚਿਤ ਨਹੀਂ ਸਮਝਦੀ ਜਦ ਤਕ ਕਿ ਅਜਿਹਾ ਕਰਨਾ ਅਤਿ ਲੋੜੀਂਦਾ ਨਾ ਹੋਵੇ।"

(v) "ਮੈਂ ਕਿੰਨਾ ਅਜੀਬ ਜੀਵਨ ਬਤੀਤ ਕਰਦੀ ਹਾਂ ਜਿਵੇਂ ਕਿ ਸਿੰਡਰੇਲਾ-ਜੀਵਨ ਹੋਵੇ: ਅੱਧਾ ਸ਼ੀਸ਼ੇ ਦੇ ਸ਼ੂਜ਼ ਵਾਂਗ ਚਮਕਦਾ ਹੋਇਆ, ਅਤੇ ਦੂਜਾ ਅੱਧਾ ਚੂਹੇ ਅਤੇ ਕੇਰੀ!"

(vi) "ਜੇਕਰ ਮੈਂ, ਬੋਲ਼ੀ, ਨੇਤਰਹੀਣ, ਸਮਝਦੀ ਹਾਂ ਕਿ ਜੀਵਨ ਬਹੁਤ ਵਧੀਆ ਅਤੇ ਦਿਲਚਸਪ ਹੈ, ਤਾਂ ਤੁਸੀਂ ਆਪਣੀਆਂ ਪੰਜੇ ਗਿਆਨ-ਇੰਦਰੀਆਂ ਇਸਤਮਾਲ ਕਰਕੇ ਕਿੰਨਾ ਕੁਝ ਵਧੇਰੇ ਹਾਸਲ ਕਰ ਸਕਦੇ ਹੋ!"

(viii) "ਸਭ ਤੋਂ ਵੱਧ ਸਹੁਣੀ ਦੁਨੀਆਂ ਵਿਚ ਹਮੇਸ਼ਾ ਕਲਪਨਾ ਰਾਹੀਂ ਹੀ ਪ੍ਰਵੇਸ਼ ਕੀਤਾ ਜਾ ਸਕਦਾ ਹੈ।"

(viii) "ਵਿਸ਼ਵਾਸ ਤਾਂ ਇਕ ਹਾਸੋਹੀਣੀ ਗੱਲ ਹੋਵੇਗੀ ਜੇਕਰ ਉਹ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਅਸੀਂ ਇਕ ਵਧੇਰੇ ਸੰਪੂਰਣ ਅਤੇ ਸਹੁਣੀ ਦੁਨੀਆਂ ਦੀ ਸਿਰਜਣਾ ਕਰ ਸਕਦੇ ਹਾਂ।"

ਹੈਲਨ ਕੈਲਰ ਦਾ ਜਨਮ 27 ਜੂਨ, 1880 ਨੂੰ ਟਸਕੂੰਬੀਆ, ਅਲਾਬਾਮਾ, ਵਿਖੇ ਹੋਇਆ ਸੀ। ਉਸਦੇ ਪਿਤਾ ਦਾ ਨਾਂ ਕੈਪਟਨ ਆਰਥਰ ਹੈਨਲੀ ਕੈਲਰ ਅਤੇ ਮਾਤਾ ਦਾ ਨਾਂ ਕੇਟ ਐਡਮਜ਼ ਕੈਲਰ ਸੀ। 1982 ਵਿਚ ਉਸਦੀ ਨਜ਼ਰ ਅਤੇ ਸੁਣਨ ਦੀ ਸ਼ਕਤੀ ਚਲੀ ਗਈ ਸੀ ਅਤੇ ਕਿਸੇ ਨੂੰ ਵੀ ਇਹ ਸਮਝ ਆ ਸਕਦੀ ਸੀ ਕਿ ਉਸ ਨੂੰ ਕੀ ਤਕਲੀਫ਼ ਹੈ, ਪਰ ਕੁਝ ਲੋਕਾਂ ਦੇ ਵਿਚਾਰ ਵਿਚ ਉਸਨੂੰ ਲਾਲ ਬੁਖਾਰ (ਸਕਾਰਲੈਟ ਫ਼ੀਵਰ) ਸੀ।

ਐਨ ਸੁਲੀਵਾਨ (3 ਮਾਰਚ, 1887 ਨੂੰ) ਕੈਲਰ ਪਰਿਵਾਰ ਨਾਲ ਰਹਿਣ ਆਈ ਅਤੇ ਉਸ ਨੇ ਹੈਲਨ ਨੂੰ ਅੱਖਰਾਂ ਦੀ ਪਛਾਣ ਅਤੇ “ਮੈਨੂਅਲ ਸਾਈਨ ਲੈਂਗੁਏਜ” ਸਿਖਾਉਣੀ ਸ਼ੁਰੂ ਕਰ ਦਿੱਤੀ। ਇਕ ਦਿਨ ਐਨ ਨੇ ਹੈਲਨ ਨੂੰ ਉਸਦੀ ਹਥੇਲੀ ਤੇ ਨਲਕੇ ਦਾ ਪਾਣੀ ਵਹਾ ਕੇ ਅਤੇ ਉਸਦੇ ਦੂਜੇ ਹੱਥ ਤੇ W-A-T-E-R ਲਿਖ ਕੇ ਇਹ ਸਿਖਾ ਕੇ ਕਿ ਹਰੇਕ ਚੀਜ਼ ਦਾ ਇਕ ਨਾਮ ਹੁੰਦਾ ਹੈ ਇਕ ਵੱਡੀ ਪੁਲਾਂਘ ਪੁੱਟੀ ਜੋ ਕਿ ਕਿਸੇ “ਮਿਰੇਕਲ” ਨਾਲੋਂ ਘੱਟ ਨਹੀਂ ਸੀ।

ਸੰਨ 1889 ਵਿਚ ਹੈਲਨ ਨੇ ਆਪਣੀ ਪਹਿਲੀ ਔਪਚਾਰਿਕ ਵਿਦਿਆ ਲਈ ਬੌਸਟਨ ਵਿਖੇ ਪਰਕਿਨਜ਼ ਇੰਸਟੀਚਿਯੂਟ ਫ਼ਾਰ ਦਿ ਬਲਾਇੰਡ ਜਾਇਨ ਕੀਤੀ। ਹੈਲਨ 1904 ਵਿਚ ਰੈਡਕਲਿਫ਼ ਕਾਲਿਜ ਵਿਖੇ ਫ਼ਰੈਸ਼ਮੈੱਨ ਕਲਾਸ ਦੀ ਮੈਂਬਰ ਬਣੀ। ਹੈਲਨ ਨੇ ਸੰਨ 1902 ਵਿਚ ਇਕ ਐਡੀਟਰ ਦੀ ਮਦਦ ਨਾਲ ਆਪਣੀ ਪਹਿਲੀ ਪੁਸਤਕ "ਦਿ ਸਟੋਰੀ ਆਫ਼ ਮਾਈ ਲਾਈਫ਼" ਲਿਖੀ।

ਹੈਲਨ ਅਜਿਹੀ ਪਹਿਲੀ ਵਿਅਕਤੀ ਸੀ ਜਿਸਨੇ ਬੋਲ਼ੀ-ਨੇਤਰਹੀਣ ਹੁੰਦਿਆਂ ਹੋਇਆਂ, (1904 ਵਿਚ), ਕਾਲਿਜ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਰੈਡਕਲਿਫ਼ ਕਾਲਿਜ ਤੋਂ ਆਨਰਜ਼ ਨਾਲ ਗ੍ਰੈਜੁਏਸ਼ਨ ਕੀਤੀ।

ਸੰਨ 1909 ਵਿਚ ਹੈਲਨ ਨੇ ਔਰਤਾਂ ਲਈ ਵੋਟ ਦਾ ਹੱਕ ਦੀ ਮੰਗ ਲਈ "ਸਫ਼ਰਾਜਿਸਟ" ਅੰਦੋਲਨ ਜਾਇਨ ਕੀਤਾ। 1924 ਵਿਚ ਹੈਲਨ ਅਤੇ ਐਨ ਨੇ ਇਕੱਠਿਆਂ ਅਮੇਰੀਕਨ ਫ਼ਾਉਂਡੇਸ਼ਨ ਫ਼ਾਰ ਦਿ ਬਲਾਇੰਡ ਲਈ ਕੰਮ ਸ਼ੁਰੂ ਕੀਤਾ।

ਹੈਲਨ, ਐਨ ਅਤੇ ਪੌਲੀ ਥਾਮਸਨ ਨੇ (ਪਹਿਲੀ ਵਾਰ 1930 ਵਿਚ) ਬਾਹਰਲੇ ਮੁਲਕਾਂ ਦਾ ਦੌਰਾ ਕਰਨਾ ਸ਼ੁਰੂ ਕੀਤਾ ਅਤੇ ਉਹ ਛੇ ਮਹੀਨਿਆਂ ਲਈ ਸਕਾਟਲੈਂਡ, ਆਇਰਲੈਂਡ ਅਤੇ ਇੰਗਲੈਂਡ ਗਏ। ਇਹ ਯਾਤਰਾ ਹੈਲਨ ਦੀਆਂ ਓਵਰਸੀਜ਼ ਯਾਤਰਾਵਾਂ ਦਾ ਆਰੰਭ ਸੀ ਅਤੇ ਉਸ ਨੇ 39 ਮੁਲਕਾਂ ਦੀ ਯਾਤਰਾ ਕੀਤੀ। 1943 ਵਿਚ, ਹੈਲਨ ਦੇਸ਼ ਦੇ ਮਿਲਿਟਰੀ ਹਸਪਤਾਲਾਂ ਵਿਚ ਗਈ ਅਤੇ ਉਹ ਦੂਜੀ ਵਿਸ਼ਵ ਜੰਗ ਵਿਚ ਜ਼ਖ਼ਮੀ ਹੋਏ ਬਲਾਇੰਡ, ਬੋਲ਼ੇ ਅਤੇ ਅਪਾਹਜ ਸੈਨਿਕਾਂ ਨੂੰ ਮਿਲੀ।

1964 ਵਿਚ, ਹੈਲਨ ਨੂੰ ਪ੍ਰੈਜ਼ੀਡੈਂਟ ਲਿੰਡਨ ਬੀ. ਜੌਨਸਨ ਦੁਆਰਾ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ, ਪ੍ਰੈਜ਼ੀਡੈਂਸ਼ਲ ਮੈਡਲ ਆਫ਼ ਫ਼ਰੀਡਮ ਨਾਲ ਸਨਮਾਣਿਆ ਗਿਆ।


For Further reading, may visit the Link: http://en.wikipedia.org/wiki/Helen_Keller

No comments:

Post a Comment