ਮੈਨੂੰ ਬਚਪਨ ਤੋਂ ਹੀ ਆਪਣੀਆਂ ਖ਼ਵਾਇਸ਼ਾਂ ਨੂੰ ਪੂਰਿਆਂ ਕਰਨ ਲਈ ਸਰਵ-ਸ਼ਕਤੀਮਾਨ ਪਰਮਾਤਮਾ ਸਦਾ ਮੇਰੇ ਦੇ ਬਖ਼ਸ਼ਿਸ਼ਾਂ ਕਰਦਾ ਰਿਹਾ ਹੈ। ਪਰ ਆਪਣੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਅਛਰੀ ਦੇਵੀ ਦੀ ਮਿੱਠੀ ਯਾਦ ਵਿਚ ਕੋਈ ਚੀਜ਼ ਬਣਾਉਣ ਦੀ ਮੇਰੀ ਇੱਛਾ ਅਜੇ ਤਕ ਅਧੂਰੀ ਹੈ। ਮੈਨੂੰ ਖ਼ੁਦ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਅਵੱਸ਼ ਹੀ ਮੈਨੂੰ ਆਪਣੇ ਇਸ ਮਿਸ਼ਨ ਵਿਚ ਕਾਮਯਾਬੀ ਬਖ਼ਸ਼ੇਗਾ।
ਜਦੋਂ ਮਈ, 2005 ਵਿਚ ਮੈਂ ਆਪਣੀ ਧਰਮ-ਪਤਨੀ ਨਾਲ ਇੰਡੀਆ ਗਿਆ, ਤਾਂ ਮੇਰੇ ਮਨ ਵਿਚ ਇਕ ਖ਼ਾਕਾ ਸੀ ਜਿਸ ਨਾਲ ਮੈਂ ਅਪਣੇ ਮਾਤਾ ਜੀ ਪ੍ਰਤੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਭਾਰਤ ਦੀ ਆਪਣੀ ਉਸ ਫੇਰੀ ਦੌਰਾਨ ਕੁਝ ਕਰ ਸਕਦਾ ਸੀ। ਪਰ ਭਾਰਤ ਜਾਣ ਤੋਂ ਪਹਿਲਾਂ ਮੇਰੀ ਖੱਬੀ ਬਾਂਹ ਵਿਚ ਫ਼੍ਰੈਕਚਰ ਹੋ ਜਾਣ ਕਾਰਣ ਮੈਂ ਅਜਿਹਾ ਕੁਝ ਨਹੀਂ ਸਾਂ ਕਰ ਸਕਿਆ।
ਹੋਇਆ ਇੰਜ, ਕਿ 23 ਅਪ੍ਰੈਲ, 2005 ਨੂੰ, ਮੈਂ ਆਮ ਵਾਂਗ ਸਵੇਰ ਦੀ ਸੈਰ ਲਈ ਜਾ ਰਿਹਾ ਸਾਂ। ਮੈਂ ਹੋਲਡਰ ਸਟ੍ਰੀਟ ਵਾਲ ਵੱਲੋਂ ਸੀਨੀਅਰ ਸਿਟਿਜ਼ਨਜ਼ ਕਮਿਯੂਨਿਟੀ ਸੈਂਟਰ ਵੱਲ ਸੈਰ ਕਰਨ ਜਾਇਆ ਕਰਦਾ ਸਾਂ। ਜਦੋਂ ਮੈਂ ਸੈਨ ਹਿਲਾਰੀਓ ਅਤੇ ਨੌਟ ਐਵੇਨਿਊ ਵਿਚਕਾਰ ਸੀਨੀਅਰ ਸਿਟਿਜ਼ਨਜ਼ ਕਮਿਯੂਨਿਟੀ ਸੈਂਟਰ ਵੱਲ ਜਾਂਦੀ ਪਹਿਲੀ ਸਟ੍ਰੀਟ ਕਰਾਸ ਕੀਤੀ, ਤਾਂ ਕਿਸੇ ਨੇ ਆਪਣੀ ਪਿੱਕ-ਅਪ (ਸ਼ਾਇਦ ਕਾਰ ਹੋਵੇ) ਸਟਾਰਟ ਕੀਤੀ। ਜਦੋਂ ਮੈਨੂੰ ਪਿੱਕ-ਅਪ ਸਟਾਰਟ ਕਰਨ ਦੀ ਆਵਾਜ਼ ਆਈ, ਤਾਂ ਮੈਂ ਰੁੱਕ ਗਿਆ ਅਤੇ 2-3 ਮਿਨਟ ਲਈ ਇੰਤਜ਼ਾਰ ਕੀਤਾ। ਮੈਂ ਸੋਚਿਆ ਕਿ ਹੋ ਸਕਦਾ ਹੈ ਉਹ ਵਿਅਕਤੀ ਆਪਣੇ ਘਰੋਂ ਕੁਝ ਲੈਣ ਚਲਾ ਗਿਆ ਹੋਵੇ। ਠੰਡ ਹੋਣ ਕਾਰਣ ਗੱਡੀ ਦੀਆਂ ਖਿੜਕੀਆਂ ਬੰਦ ਸਨ। ਮੈਂ ਉਲਝਣ ਵਿਚ ਸਾਂ ਕਿ ਅੱਗੇ ਜਾਵਾਂ ਜਾਂ ਨਾ ਜਾਵਾਂ। ਤਕਰੀਬਨ ਤਿੰਨ ਮਿਨਟ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਅੱਗੇ ਚਲਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਉਸ ਗੱਡੀ ਨੂੰ ਕਰਾਸ ਕੀਤਾ, ਤਾਂ ਉਹ ਮੇਰੀ ਖੱਬੀ ਗੁੱਟ ਤੇ ਟਕਰਾਈ ਅਤੇ ਮੈਂ ਥੱਲੇ ਡਿੱਗ ਪਿਆ। ਉਸੇ ਵੇਲੇ, ਥੱਲੇ ਡਿਗਦਿਆਂ ਸਾਰ ਮੇਰਾ ਖੱਬਾ ਹੱਥ ਸੁੱਜ ਗਿਆ ਅਤੇ ਮੈਨੂੰ ਦਰਦ ਸ਼ੁਰੂ ਹੋ ਗਈ। ਉਸ ਵਿਅਕਤੀ ਨੇ ਆਪਣੀ ਗੱਡੀ ਦਾ ਇੰਜਣ ਬੰਦ ਕਰ ਦਿੱਤਾ ਅਤੇ ਗੱਡੀ ਤੋਂ ਬਾਹਰ ਉਤਰਿਆ ਅਤੇ ਮੈਨੂੰ ਪੁੱਛਿਆ ਕੀ ਕੀ ਮੈਂ ਠੀਕ ਹਾਂ। ਮੈਂ ਉੱਤਰ ਦਿੱਤਾ ਕਿ ਹਾਂ, ਮੈਂ ਠੀਕ ਹਾਂ। ਉਸ ਨੇ ਮੈਨੂੰ ਖੜ੍ਹਾ ਹੋਣ ਵਿਚ ਮਦਦ ਨਹੀਂ ਕੀਤੀ। ਮੈਂ ਖ਼ੁਦ ਕੋਸ਼ਿਸ਼ ਕਰਕੇ ਖੜ੍ਹਾ ਹੋਇਆ ਅਤੇ ਖ਼ੁਦ ਹੀ ਆਪਣੀ ਕੇਨ ਹੇਠੋਂ ਚੁੱਕੀ। ਉਸਨੇ ਪੁੱਛਿਆ, ਕਿ ਕੀ ਤੁਹਾਨੂੰ ਮਦਦ ਦੀ ਲੋੜ ਹੈ? ਮੈਂ ਉੱਤਰ ਦਿੱਤਾ ਕਿ "ਨਹੀਂ, ਮਿਹਰਬਾਨੀ"। ਮੈਨੂੰ ਇੰਜ ਜਾਪਿਆ ਜਿਵੇਂ ਉਹ ਕੁਝ ਚਿੰਤਤ ਸੀ। ਮੈਂ ਉਸਨੂੰ ਕਿਹਾ ਕਿ ਮੈਂ ਖ਼ੁਦ ਹੀ ਆਪਣੇ ਘਰ ਪਹੁੰਚਣ ਦੀ ਕੋਸ਼ਿਸ਼ ਕਰਾਂਗਾ। ਪਰ, ਤਦ ਫ਼ਿਰ, ਉਸਨੇ ਜ਼ੋਰ ਦਿੱਤਾ ਕਿ ਉਹ ਮੈਨੂੰ ਮੇਰੇ ਘਰ ਤਕ ਲੈ ਕੇ ਜਾਵੇਗਾ। ਮੈਂ ਉਸਦੀ ਆਫ਼ਰ ਮੰਨ ਲਈ ਅਤੇ ਉਸਦੀ ਥੋੜ੍ਹੀ ਮਦਦ ਨਾਲ ਉਸਦੀ ਗੱਡੀ ਵਿਚ ਬੈਠ ਗਿਆ। ਜਦੋਂ ਅਸੀਂ ਘਰ ਪਹੁੰਚੇ, ਤਾਂ ਮੇਰਾ ਪੁੱਤਰ ਅਤੇ ਨੂੰਹ ਇਸ ਘਟਨਾ ਬਾਰੇ ਜਾਣਨਾ ਚਾਹੁੰਦੇ ਸਨ। ਮੈਂ ਤੁਰਤ ਉਨ੍ਹਾਂ ਨੂੰ ਕਿਹਾ ਕਿ ਉਸ ਕੋਲੋਂ ਕੋਈ ਪ੍ਰਸ਼ਨ ਨਾ ਪੁੱਛੋ। ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਸਭ ਕੁਝ ਸਰਵ-ਸ਼ਕਤੀਮਾਨ ਪਰਮਾਤਮਾ ਦੀ ਰਜ਼ਾ ਅਨੁਸਾਰ ਹੋਇਆ ਹੈ, ਅਤੇ ਮੈਂ ਇਸ ਮਾਮਲੇ ਵਿਚ ਹੋਰ ਨਹੀਂ ਜਾਣਾ ਚਾਹੁੰਦਾ ਕਿਉਂਕਿ ਪਰਮਾਤਮਾ ਮੇਰੇ ਨਾਲ ਨਾਰਾਜ਼ ਹੈ। ਸਾਨੂੰ ਤੁਰੰਤ ਡਾਕਟਰ ਪਾਸ ਜਾਣਾ ਚਾਹੀਦਾ ਹੈ; ਅਤੇ ਮੈਂ ਅਤੇ ਮੇਰੀ ਨੂੰਹ ਆਪਣੇ ਫ਼ੈਮਲੀ ਡਾਕਟਰ ਪਾਸ ਚਲੇ ਗਏ। ਮੈਨੂੰ ਐਮਰਜੈਂਸੀ ਵਿਚ ਰੈਫ਼ਰ ਕੀਤਾ ਗਿਆ। ਉਸ ਤੋਂ ਬਾਅਦ, ਮੇਰੇ ਪ੍ਰਾਇਮਰੀ ਡਾਕਟਰ ਨੇ ਮੈਨੂੰ ਹੱਡੀਆਂ ਦੇ ਮਾਹਰ ਨੂੰ ਰੈਫ਼ਰ ਕੀਤਾ। ਉਥੇ ਮੇਰਾ ਚੰਗੀ ਤਰ੍ਹਾਂ ਮੁਆਇਨਾ ਕੀਤਾ ਗਿਆ ਅਤੇ ਮੇਰੀ ਖੱਬੀ ਬਾਂਹ ਤੇ ਪਲਾਸਟਰ ਚੜ੍ਹਾਇਆ ਗਿਆ।
ਸਬੰਧਤ ਡਾਕਟਰ ਦੀ ਆਗਿਆ ਅਤੇ ਰਾਏ ਲੈ ਕੇ ਅਸੀਂ ਇੰਡੀਆ ਆਉਣ ਦਾ ਫ਼ੈਸਲਾ ਕੀਤਾ, ਕਿਉਂਕਿ ਇਸ ਸਬੰਧ ਵਿਚ ਸਾਰੀ ਤਿਆਰੀ ਹੋ ਚੁੱਕੀ ਸੀ। ਮੈਨੂੰ ਇਹ ਆਸ ਸੀ ਕਿ ਮੇਰੀ ਗੁੱਟ ਦਾ ਫ਼੍ਰੈਕਚਰ ਦੋ-ਤਿੰਨ ਮਹੀਨਿਆਂ ਵਿਚ ਠੀਕ ਹੋ ਜਾਵੇਗਾ। ਅਤੇ ਉਸ ਤੋਂ ਬਾਅਦ ਮੈਂ ਆਪਣੇ ਮਾਤਾ ਜੀ ਦੀ ਮਿੱਠੀ ਯਾਦ ਵਿਚ ਅਤੇ ਸਤਿਕਾਰ ਵਜੋਂ ਕੋਈ ਚੀਜ਼ ਸਥਾਪਤ ਕਰਨ ਦੇ ਆਪਣੇ ਸੁਪਨੇ ਸਬੰਧੀ ਕੁਝ ਕਰਾਂਗਾ।
ਜਦੋਂ ਅਸੀਂ ਇੰਡੀਆ ਪੁੱਜੇ ਤਾਂ ਅਸੀਂ ਅਮਰੀਕਾ ਵਿਚ ਆਪਣੇ ਡਾਕਟਰ ਦੇ ਮਸ਼ਵਰੇ ਅਨੁਸਾਰ ਇਥੇ ਆਪਣਾ ਇਲਾਜ ਸ਼ੁਰੂ ਕਰ ਦਿੱਤਾ। ਹੱਡੀ ਜੁੜ ਗਈ ਅਤੇ ਮੇਰੀ ਬਾਂਹ ਦਾ ਪਲਾਸਟਰ ਉਤਾਰ ਦਿੱਤਾ ਗਿਆ।
ਸਤੰਬਰ 2005 ਦੇ ਮਹੀਨੇ ਵਿਚ ਮੈਂ ਇੰਡੀਆਂ ਵਿਚ ਆਪਣੇ ਘਰ ਦੇ ਨੇੜਲੇ ਪਾਰਕ ਦੇ ਇਕ ਕੋਨੇ ਵਿਚ ਕੁਝ ਫੁਲਦਾਰ ਬੂਟੇ ਉਗਾਏ। ਹਰ ਦੂਜੇ ਦਿਨ ਮੈਂ ਉਨ੍ਹਾਂ ਬੂਟਿਆਂ ਨੂੰ ਪਾਣੀ ਦਿਆ ਕਰਦਾ ਸਾਂ।
ਇਕ ਦਿਨ, ਮੈਂ ਬੂਟਿਆਂ ਨੂੰ ਪਾਣੀ ਦੇ ਰਿਹਾ ਸਾਂ ਅਤੇ ਗ਼ਲਤੀ ਨਾਲ ਮੇਰੇ ਕੋਲੋਂ ਬਾਲਟੀ ਵਿਚ ਪਾਣੀ ਕੁਝ ਜ਼ਿਆਦਾ ਪੈ ਗਿਆ ਅਤੇ, ਸੁਭਾਵਕ ਤੌਰ ਤੇ, ਮੈਂ ਉਸ ਨੂੰ ਦੋਹਾਂ ਹੱਥਾਂ ਨਾਲ ਚੁੱਕ ਲਿਆ। ਕੁਝ ਦੇਰ ਮਗਰੋਂ ਮੈਨੂੰ ਆਪਣੀ ਗੁੱਟ ਵਿਚ ਦਰਦ ਮਹਿਸੂਸ ਹੋਣ ਲੱਗ ਪਈ। ਮੈਂ ਆਪਣੇ ਡਾਕਟਰ ਨੂੰ ਇਸ ਬਾਰੇ ਦੱਸਿਆ, ਤਾਂ ਉਸਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਆਪਣੀ ਖੱਬੀ ਬਾਂਹ ਨੂੰ ਮੁਕੰਮਲ ਆਰਾਮ ਦਿਆਂ। ਇਸ ਗ਼ਲਤੀ ਕਾਰਣ, ਮੇਰੀ ਬਾਂਹ ਦੀ ਪ੍ਰਾਗਰੈਸ ਧੀਮੀ ਹੋ ਗਈ ਅਤੇ ਉਸ ਨੂੰ ਮੁਕੰਮਲ ਤੌਰ ਤੇ ਠੀਕ ਹੋਣ ਵਿਚ ਕੁਝ ਮਹੀਨੇ ਲੱਗ ਗਏ। ਇਸ ਤਰ੍ਹਾਂ, ਮੇਰੀ ਇਹ ਬਦਕਿਸਮਤੀ ਸੀ ਕਿ ਮੈਂ ਆਪਣੇ ਮਾਤਾ ਜੀ ਦੇ ਸਬੰਧ ਵਿਚ ਆਪਣੇ ਪ੍ਰਾਜੈਕਟ ਦੇ ਆਪਣੇ ਪੁਰਾਣੇ ਸੁਪਨੇ ਬਾਰੇ ਕੁਝ ਨਾ ਕਰ ਸਕਿਆ।
ਫ਼ਰਵਰੀ 2006 ਵਿਚ, ਅਸੀਂ ਵਾਪਸ ਅਮਰੀਕਾ ਚਲੇ ਗਏ। ਅਸੀਂ ਅਗਲੇ ਸਾਲ ਯਾਨੀ ਫ਼ਰਵਰੀ, 2007 ਵਿਚ ਇੰਡੀਆ ਆ ਗਏ ਅਤੇ ਉਦੋਂ ਤੋਂ ਇਥੇ ਰਹਿ ਰਹੇ ਹਾਂ।
No comments:
Post a Comment