Thursday, March 3, 2011

ਜਿਨ ਮਾਤ-ਪਿਤਾ ਕੀ ਸੇਵ ਕੀਏ ਤਿੰਨ ਤੀਰਥ-ਬਰਤ ਕੀਏ ਨਾ ਕੀਏ

ਇਥੇ ਮੈਂ ਇਹ ਅਵੱਸ਼ ਜ਼ਿਕਰ ਕਰਨਾ ਚਾਹੁੰਦਾ ਹਾਂ ਮੇਰੇ ਛੋਟੇ ਪੁੱਤਰ ਚਮਲ ਲਾਲ ਅਤੇ ਨੂੰਹਰਾਣੀ ਊਸ਼ਾ ਅਤੇ ਉਨ੍ਹਾਂ ਦੇ ਦੋਵੇਂ ਬੇਟੇ, ਸਾਡੇ ਪੋਤਰੇ ਮੋਨੂੰ ਅਤੇ ਸੋਨੂੰ, ਸਾਰੇ ਹੀ ਸਾਡੀ ਇਥੇ (ਮੁਹਾਲੀ) ਰਹਿੰਦਿਆਂ ਰੱਜ ਕੇ ਸੇਵਾ ਕਰਦੇ ਹਨ ਅਤੇ ਸਾਡਾ ਬਹੁਤ ਜ਼ਿਆਦਾ ਧਿਆਨ ਰੱਖਦੇ ਹਨ। ਇਸਦੇ ਲਈ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਉਨ੍ਹਾਂ ਨੂੰ ਸਦਾ ਤੰਦਰੁਸਤੀ, ਖ਼ੁਸ਼ਹਾਲੀ ਅਤੇ ਤਰੱਕੀ ਬਖ਼ਸ਼ੇ।

ਇਥੇ ਮੈਂ ਇਹ ਦਸਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ 2007 ਵਿਚ ਅਮਰੀਕਾ ਤੋਂ ਇੰਡੀਆ ਆਏ, ਤਾਂ ਉਸ ਦੇ ਦੋ ਹਫ਼ਤੇ ਬਾਅਦ, ਮੇਰੀ ਧਰਮ-ਪਤਨੀ ਦਾ ਚਲਣਾ-ਫਿਰਨਾ ਬੰਦ ਹੋ ਗਿਆ ਕਿਉਂਕਿ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਦੀ ਤਕਲੀਫ਼ ਹੋ ਗਈ ਸੀ, ਇਸ ਤੋਂ ਇਲਾਵਾ ਸ਼ੁਗਰ ਦੀ ਮਰੀਜ਼ ਹੋਣ ਕਰਕੇ ਉਨ੍ਹਾਂ ਦੇ ਸਰੀਰ ਦੀਆਂ ਹੱਡੀਆਂ ਵੈਸੇ ਵੀ ਬਹੁਤ ਕਮਜ਼ੋਰ ਹੋ ਗਈਆਂ ਸਨ। ਇਸ ਵਜ੍ਹਾ ਕਰਕੇ, ਚਮਲ ਲਾਲ ਅਤੇ ਊਸ਼ਾ ਨੇ ਉਨ੍ਹਾਂ ਦੇ ਇਲਾਜ ਸਬੰਧੀ ਡਾਕਟਰਾਂ ਦਾ ਸਲਾਹ-ਮਸ਼ਵਰਾ ਲਿਆ ਅਤੇ ਸਾਰੇ ਪਰਿਵਾਰ ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ। ਇਸ ਸਬੰਧੀ ਵੀ ਅੰਤਮ ਨਿਰਣਾ ਲੈ ਲਿਆ ਗਿਆ ਕਿ ਉਨ੍ਹਾਂ ਦਾ ਓਪ੍ਰੇਸ਼ਨ ਕਰਵਾਇਆ ਜਾਵੇ। ਬਾਅਦ ਵਿਚ, ਹੋਰ ਸੀਨੀਅਰ ਡਾਕਟਰਾਂ ਦੀ ਸੈਕਿੰਡ ਓਪੀਨਿਅਨ ਲੈਣ ਤੇ ਪਤਾ ਲੱਗਾ ਕਿ ਇਹ ਓਪ੍ਰੇਸ਼ਨ ਬਹੁਤ ਰਿਸਕੀ ਹੈ; ਇਸ ਲਈ ਡਾਕਟਰ ਰਾਜ ਬਹਾਦਰ, ਜੋ ਕਿ ਸਾਰੇ ਨਾਰਥ ਇੰਡੀਆ ਦੇ ਸਭ ਤੋਂ ਵੱਡੇ ਹੱਡੀਆਂ ਦੇ ਮਾਹਰ ਹਨ ਅਤੇ ਅਜਕਲ ਸਰਕਾਰੀ ਹਸਪਤਾਲ ਅਤੇ ਕਾਲਿਜ, ਸੈਕਟਰ 32, ਚੰਡੀਗੜ੍ਹ, ਦੇ ਡਾਇਰੈਕਟਰ ਹਨ, ਉਨ੍ਹਾਂ ਪਾਸੋਂ ਸਲਾਹ ਲਈ ਗਈ। ਉਨ੍ਹਾਂ ਨੇ ਦੱਸਿਆ ਕਿ ਕਿਉਂਜੋ ਮਰੀਜ਼ ਦੀਆਂ ਹੱਡੀਆਂ ਵਿਚ ਕੋਈ ਤਾਕਤ ਨਹੀਂ ਰਹੀ ਹੈ, ਇਸ ਲਈ ਇਸ ਸਟੇਜ ਤੇ ਓਪ੍ਰੇਸ਼ਨ ਦਾ ਕੋਈ ਖ਼ਾਸ ਲਾਭ ਨਹੀਂ ਹੋਣਾ। ਅਤੇ ਇਹ ਵੀ ਕਿਹਾ ਕਿ ਦਵਾਈਆਂ ਆਦਿ ਦੇਂਦੇ ਰਹੋ ਅਤੇ ਜਿੰਨੀ ਹੋ ਸਕੇ, ਸੇਵਾ ਕਰ ਲਓ।

ਫਿਰ ਉਨ੍ਹਾਂ ਨੇ ਮੇਰੀ ਧਰਮ-ਪਤਨੀ ਦਾ ਇਲਾਜ ਸਿਲਵਰ ਓਕਸ ਹਸਪਤਾਲ, ਫ਼ੇਜ਼ 8, ਮੁਹਾਲੀ, ਵਿਖੇ ਸ਼ੁਰੂ ਕਰ ਦਿੱਤਾ; ਅਤੇ ਹੁਣ ਉਨ੍ਹਾਂ ਦਾ ਉਥੇ ਦਾ ਇਲਾਜ ਚਲ ਰਿਹਾ ਹੈ। ਇਥੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਚਮਨ ਲਾਲ ਅਤੇ ਉਸਦੇ ਪਰਿਵਾਰ ਦੇ ਜੀਆਂ ਦੀ ਅਣਥਕ ਸੇਵਾ ਦਾ ਹੀ ਸਦਕਾ ਹੈ ਕਿ ਮੇਰੀ ਧਰਮ-ਪਤਨੀ ਹੁਣ ਤਕ ਸਮਾਂ ਕੱਢ ਸਕੇ ਹਨ। ਉਨ੍ਹਾਂ ਦੇ ਇਲਾਜ ਤੇ ਦਵਾਈਆਂ ਆਦਿ ਦਾ ਖ਼ਰਚਾ ਤਾਂ ਬਹੁਤ ਜ਼ਿਆਦਾ ਹੈ ਜੋ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਝੱਲ ਸਕਦੇ ਹਾਂ। ਪਰ ਜੋ ਸੇਵਾ ਚਮਨ ਲਾਲ, ਉਸਦੀ ਧਰਮ-ਪਤਨੀ ਊਸ਼ਾ ਅਤੇ ਉਨ੍ਹਾਂ ਦੇ ਬੇਟੇ ਕਰ ਰਹੇ ਹਨ, ਉਸ ਦੀ ਕੋਈ ਕੀਮਤ ਨਹੀਂ ਤਾਰ ਸਕਦਾ। ਖ਼ਾਸ ਕਰਕੇ ਇਸ ਸਾਲ (2010-11) ਦੀਆਂ ਸਰਦੀਆਂ ਵਿਚ, ਮੇਰੀ ਅਤੇ ਮੇਰੀ ਧਰਮ-ਪਤਨੀ ਦੇ ਹੱਥ-ਪੈਰ ਰਾਤ ਨੂੰ ਗਰਮ-ਪਾਣੀ ਨਾਲ ਧੋਂਦੇ ਹਨ ਤਾਂ ਜੋ ਸਾਨੂੰ ਆਰਾਮ ਮਿਲੇ। ਇਸ ਤੋਂ ਇਲਾਵਾ, ਉਹ ਇਸ ਗੱਲ ਦਾ ਬੜਾ ਧਿਆਨ ਰਖਦੇ ਹਨ ਕਿ ਪਹਿਲਾਂ ਰੋਟੀ-ਨਾਸ਼ਤਾ ਸਾਨੂੰ ਸਰਵ ਕਰਨ ਅਤੇ ਬਾਅਦ ਵਿਚ ਉਹ ਆਪ ਖਾਂਦੇ ਹਨ।

ਇਸ ਸਦਕਾ ਸਾਡੀਆਂ ਅਸੀਸਾਂ ਸਦਾ ਉਸਦੇ ਪਰਿਵਾਰ ਨਾਲ ਹਨ।

No comments:

Post a Comment