Saturday, February 26, 2011

ਹੈਲਥ, ਹੈਪੀਨੈੱਸ ਐਂਡ ਹਿਊਮਰ ਤੇ ਓਪਨ ਹਾਊਸ ਸੈਮੀਨਾਰ

ਸਾਲ 2000 ਵਿਚ ਬ੍ਰੇਲ ਇੰਸਟੀਚਿਯੂਟ, ਲੌਸ ਏਂਜਲਸ ਦੀਆਂ ਲਾਇਬ੍ਰੇਰੀ ਸਰਵਿਸਿਜ਼ ਦੁਆਰਾ 21 ਅਕਤੂਬਰ ਨੂੰ 11:00 ਵਜੇ ਸਵੇਰ ਸਿਹਤ, ਆਨੰਦ ਅਤੇ ਖ਼ੁਸ਼ਮਿਜ਼ਾਜੀ ਦੇ ਵਿਸ਼ਿਆਂ ਤੇ ਇਕ ਓਪਨ ਹਾਊਸ ਸੈਮੀਨਾਰ ਕਰਵਾਇਆ ਗਿਆ।


ਇਸ ਸਬੰਧ ਵਿਚ, ਇਕ ਸਰਕੂਲਰ ਜਾਰੀ ਕਰਕੇ ਇਹ ਸੂਚਿਤ ਕੀਤਾ ਗਿਆ ਕਿ “ਆਨੰਦ ਕੀ ਹੈ?” ਦੇ ਵਿਸ਼ੇ ਤੇ ਇਕ ਨੋਟ ਤਿਆਰ ਕੀਤਾ ਜਾਵੇ ਜੋ ਕਿ 26 ਸ਼ਬਦਾਂ ਤੋਂ ਵੱਧ ਦਾ ਨਹੀਂ ਹੋਣਾ ਚਾਹੀਦਾ। ਇਸ ਲਈ, ਭਾਵੇਂ ਮੇਰੀ ਅੰਗ੍ਰੇਜ਼ੀ ਏਨੀ ਚੰਗੀ ਨਹੀਂ ਹੈ, ਮੈਂ ਵੀ ਇਸ ਪ੍ਰਤਿਯੋਗਿਤਾ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ। ਮੈਂ ਆਪਣੀ ਸਿਆਣਪ ਅਤੇ ਸੋਚ ਅਨੁਸਾਰ ਇਕ ਨੋਟ ਤਿਆਰ ਕੀਤਾ। ਇਸ ਪ੍ਰਤਿਯੋਗਿਤਾ ਵਿਚ ਇਕ ਸੌ ਇਕਵੰਜਾ ਜਾਂ ਉਸ ਤੋਂ ਵੀ ਵੱਧ ਪ੍ਰਤਿਯੋਗੀ ਸਨ। ਇਸ ਵਿਸ਼ੇ ਤੇ ਮੇਰਾ ਨੋਟ ਹੇਠ ਅਨੁਸਾਰ ਸੀ:-



“ਆਨੰਦ ਮਨ ਦੀ ਤ੍ਰਿਪਤੀ ਹੈ,
ਜੋ ਅਸੀਂ ਤਿੰਨ ਪੌੜੀਆਂ ਚੜ੍ਹ ਕੇ ਪ੍ਰਾਪਤ ਕਰ ਸਕਦੇ ਹਾਂ
ਤਮੰਨਾ; ਆਦਰ; ਵਿਸ਼ਵਾਸ ਅਤੇ
ਤਦ ਅਸੀਂ ਆਨੰਦ ਤੀਕਰ ਪੁੱਜ ਜਾਂਦੇ ਹਾਂ।”


ਮੈਨੂੰ ਇਹ ਦਸਦਿਆਂ ਬੜੀ ਖ਼ੁਸ਼ੀ ਪ੍ਰਾਪਤ ਹੋ ਰਹੀ ਹੈ ਕਿ ਮੈਂ ਸਾਰੇ ਪ੍ਰਤਿਯੋਗੀਆਂ ਵਿਚੋਂ 6ਵੇਂ ਸਥਾਨ ਤੇ ਰਿਹਾ। ਮੈਨੂੰ ਏਨੀ ਖ਼ੁਸ਼ੀ ਹੋਈ ਕਿ ਮੇਰੇ ਵਰਗਾ ਇਨਸਾਨ ਜਿਸਨੂੰ ਟੁੱਟੀ-ਫੁੱਟੀ ਅੰਗ੍ਰੇਜ਼ੀ ਹੀ ਆਉਂਦੀ ਹੈ, 6ਵੇਂ ਸਥਾਨ ਤੇ ਆਇਆ। ਸੋ ਮੈਂ ਸਮਝਦਾ ਹਾਂ ਕਿ ਇਹ ਮੇਰੇ ਲਈ ਜੀਵਨ ਦੀ ਇਕ ਵੱਡੀ ਪ੍ਰਾਪਤੀ ਸੀ। ਇਹ ਮੇਰੇ ਲਈ ਇਕ ਬੜੀ ਵੱਡੀ ਗੱਲ ਸੀ। ਇਹ ਸਭ ਕੁਝ ਪਰਮਾਤਮਾ ਦੀਆਂ ਬਖ਼ਸ਼ਿਸ਼ਾਂ ਸਦਕਾ ਹੀ ਹੋਇਆ।


ਮੈਂ ਆਪਣੇ ਪੋਤਰੇ ਵਿਸ਼ਾਲ ਦਾ ਧੰਨਵਾਦੀ ਹਾਂ ਜਿਸ ਨੇ ਟਾਈਪ ਆਦਿ ਕਰਨ ਵਿਚ ਮੇਰੀ ਬਹੁਤ ਮਦਦ ਕੀਤੀ ਕਿਉਂਜੋ ਮੈਂ ਟਾਈਪ ਨਹੀਂ ਸੀ ਕਰ ਸਕਦਾ ਅਤੇ ਉਸਨੇ ਬੜੇ ਸਹੁਣੇ ਢੰਗ ਨਾਲ ਟਾਈਪ ਕੀਤਾ।

No comments:

Post a Comment