Thursday, March 3, 2011

ਮੇਰੇ ਵੱਡੇ ਪੁੱਤਰ ਅਤੇ ਨੂੰਹ ਦੇ ਵਿਆਹ ਦੀ 20ਵੀਂ ਵਰ੍ਹੇਗੰਢ ਮਨਾਉਣਾ

ਸਾਡੇ ਪਰਿਵਾਰ ਲਈ ਉਹ ਇਕ ਬੜਾ ਯਾਦਗਾਰੀ ਅਤੇ ਇਤਿਹਾਸਕ ਦਿਨ ਸੀ ਜਦੋਂ ਐੇਸ.ਏ.ਐਸ. ਨਗਰ (ਮੁਹਾਲੀ) ਵਿਖੇ ਸ਼੍ਰੀ ਦੇਵ ਰਾਜ ਅਤੇ ਸ਼੍ਰੀਮਤੀ ਹਰਭਜਨ ਕੌਰ ਅੱਬਾ ਦੇ ਵਿਆਹ ਦੀ 20ਵੀਂ ਵਰ੍ਹੇਗੰਢ ਮਨਾਈ ਗਈ।

ਮੈਂ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਦੇ ਸਬੰਧ ਵਿਚ ਸੱਦਾ-ਪੱਤਰ ਭੇਜੇ। ਬੁਲਾਏ ਗਏ ਸਾਰੇ ਸੱਜਨਾਂ ਨੇ ਸਮਾਗਮ ਵਿਚ ਸ਼ਿਰਕਤ ਕਰਕੇ ਰੌਣਕ ਵਧਾਈ। ਉਨ੍ਹਾਂ ਦਿਨਾਂ ਵਿਚ ਠੰਡ ਬਹੁਤ ਪੈ ਰਹੀ ਸੀ। ਸੰਜੋਗ ਨਾਲ, ਮੇਰੇ ਆਫ਼ਿਸ ਦਾ ਇਕ ਕੁਲੀਗ ਮਿਸਟਰ ਵਿਜੇ ਸੈਣੀ ਉਦੋਂ ਕੈਨੇਡਾ ਤੋਂ ਇੰਡੀਆ ਆਇਆ ਹੋਇਆ ਸੀ। ਹੁਣ ਉਹ ਟੋਰੌਂਟੋ (ਕੈਨੇਡਾ) ਵਿਚ ਰਹਿ ਰਿਹਾ ਹੈ। ਮੈਂ ਉਸਨੂੰ ਆਪਣੀ ਕੈਨੇਡਾ ਫੇਰੀ ਦੌਰਾਨ ਮਿਲਿਆ ਸਾਂ। ਉਸਦੀ ਪਤਨੀ ਦਾ ਪੇਕਾ ਸਾਡੇ ਪਿੰਡ ਸ਼ੇਰਗੜ੍ਹ ਹੈ।

ਮੇਰਾ ਇਕ ਬੜਾ ਨਿੱਘਾ ਮਿੱਤਰ ਅਤੇ ਕੁਲੀਗ ਸਰਦਾਰ ਆਤਮਾ ਸਿੰਘ ਕੈਰੋਂ ਨੇ ਉਸ ਦਿਨ ਭੰਗੜਾ ਪਾਇਆ। ਜਿਥੋਂ ਤਕ ਮੇਰਾ ਖ਼ਿਆਲ ਹੈ ਉਸਨੇ ਪਹਿਲੀ ਵਾਰ ਸਾਡੇ ਹੀ ਸਮਾਗਮ ਵਿਚ ਭੰਗੜਾ ਪਾਇਆ ਹੋਵੇਗਾ। ਉਹ ਪਰਮਾਤਮਾ ਦੇ ਖ਼ੌਫ਼ ਵਾਲਾ ਬੰਦਾ ਹੈ। ਉਹ ਅੰਮ੍ਰਿਤਸਰ ਦੇ ਕੈਰੋਂ ਪਿੰਡ ਦਾ ਹੈ ਅਤੇ ਉਸਦੇ ਸਹੁਰੇ ਤਹਿਸੀਲ ਜ਼ੀਰਾ, ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਮੁਰਖਾਈ ਦੇ ਹਨ।

ਮੇਰੇ ਅਨੁਸਾਰ ਮੁਨੀਸ਼ ਸਪੁੱਤਰ ਲੱਲੀ ਅਤੇ ਡਾ. ਅਸ਼ੋਕ ਦੀ ਮੌਜੂਦਗੀ ਬੜੀ ਮਹੱਤਵਪੂਰਣ ਸੀ। ਹੋਇਆ ਇੰਜ ਕਿ ਕਿਸੇ ਨੇ ਮਜ਼ਾਕ-ਮਜ਼ਾਕ ਵਿਚ ਉਸ ਨੂੰ ਕੋਕਾ-ਕੋਲਾ ਵਿਚ ਥੋੜ੍ਹੀ ਜਿਹੀ ਵ੍ਹਿਸਕੀ ਮਿਲਾ ਕੇ ਪਿਆ ਦਿੱਤੀ। ਮੇਰਾ ਖ਼ਿਆਲ ਹੈ ਇਹ ਉਸ ਨੇ ਪਹਿਲੀ ਵਾਰ ਪੀਤੀ ਹੋਣੀ ਹੈ। ਮੈਨੂੰ ਅਜਿਹੀ ਸ਼ਰਾਰਤ ਤੇ ਕੁਝ ਗੁੱਸਾ ਵੀ ਆ ਗਿਆ, ਭਾਵੇਂ ਉਸਨੇ ਸਾਰੇ ਕੁਝ ਦਾ ਬੜਾ ਆਨੰਦ ਮਾਣਿਆ। ਮੈਨੂੰ ਇਸ ਗੱਲ ਦੀ ਬੜੀ ਖ਼ੁਸ਼ੀ ਹੋਈ ਕਿ ਉਸਨੇ ਹੋਰ ਸ਼ਰਾਬ ਨਹੀਂ ਮੰਗੀ। ਉਹ ਸਾਡੀ ਇੰਡੀਆ ਫੇਰੀ ਦੌਰਾਨ ਸਾਡੇ ਨਾਲ ਹੀ ਰਿਹਾ ਅਤੇ ਸਦਾ ਸਾਡੇ ਆਖੇ ਲਗਦਾ ਰਿਹਾ।

No comments:

Post a Comment