Thursday, March 3, 2011

ਪੋਤਰੇ/ਪੋਤਰੀਆਂ: ਸਾਡੇ ਜਿਗਰ ਦੇ ਟੋਟੇ। ਕਲੇਮ ਜੰਪਰ ਰੈਸਟੋਰੈਂਟ (ਯੂ.ਐਸ.ਏ.) ਵਿਖੇ ਮੇਰੀ ਉਨ੍ਹਾਂ ਨਾਲ ਸਭ ਤੋਂ ਵੱਧੇਰੇ ਖ਼ੁਸ਼ੀ ਦੇ ਪਲ


ਮੇਰੇ ਪੋਤਰੇ-ਪੋਤਰੀ ਬੜੇ ਚੰਗੇ, ਸਮਾਰਟ, ਐਕਟਿਵ, ਸੁਹਣੇ ਅਤੇ ਸਮਝਦਾਰ ਹਨ।

ਇਕ ਦਿਨ ਸਾਨੂੰ ਇਹ ਵੇਖ ਕੇ ਬੜੀ ਪ੍ਰਸੰਤਾ ਹੋਈ ਕਿ ਮੇਰੇ ਪੋਤਰੇ-ਪੋਤਰੀ ਵਿਸ਼ਾਲ, ਆਸ਼ਨਾ ਅਤੇ ਨੀਲ ਸਟੋਰ ਤੇ ਜਾ ਕੇ ਗਰੌਸਰੀ ਦਾ ਸਾਮਾਨ ਲਿਆਏ ਅਤੇ ਖ਼ੁਦ ਸਾਡੇ ਲਈ ਖਾਣਾ ਤਿਆਰ ਕੀਤਾ। ਉਨ੍ਹਾਂ ਨੇ ਸਭ ਕੁਝ ਆਪ ਹੀ ਬਣਾਇਆ ਜੋ ਕਿ ਬਹੁਤ ਚੰਗਾ ਅਤੇ ਸਵਾਦ ਸੀ। ਉਨ੍ਹਾਂ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਸਾਨੂੰ ਆਪਣਾ ਬਣਾਇਆ ਖਾਣਾ ਪਰੋਸਿਆ। ਉਨ੍ਹਾਂ ਨੇ “ਮੂੰਗੀ ਦੀ ਦਾਲ” ਬਣਾਈ ਸੀ ਅਤੇ ਆਪ ਹੀ “ਆਟਾ ਵੀ ਗੁੰਨ੍ਹਿਆ” ਸੀ। ਸਾਨੂੰ ਬੜੀ ਪ੍ਰਸੰਨਤਾ ਹੋਈ ਕਿ ਸਾਡੇ ਪੋਤਰੇ-ਪੋਤਰੀ ਨੇ ਬੜਾ ਚੰਗਾ ਉੱਦਮ ਕੀਤਾ ਸੀ ਕਿਉਂਕਿ ਆਮ ਤੌਰ ਤੇ ਉਹ ਬਜ਼ਾਰ ਦਾ ਬਣਿਆ ਬਣਾਇਆ ਫ਼ੂਡ ਹੀ ਖਾਣਾ ਪਸੰਦ ਕਰਦੇ ਹਨ।

16 ਅਪ੍ਰੈਲ, 2005 ਨੂੰ ਮੈਂ ਬੜਾ ਭਾਗਸ਼ਾਲੀ ਅਤੇ ਪ੍ਰਸੰਨ ਸਾਂ ਕਿਉਂਕਿ ਉਸ ਦਿਨ ਮੈਂ ਆਪਣੇ ਪੋਤਰਿਆਂ-ਪੋਤਰੀ, ਵਿਸ਼ਾਲ, ਆਸ਼ਨਾ ਅਤੇ ਨੀਲਾਸ਼ ਨਾਲ ਇਕ ਬੜੇ ਚੰਗੇ ਹੋਟਲ, ਜਿਸਦਾ ਨਾਂ ਹੈ ਕਲੇਮ ਜੰਪਰ ਰੈਸਟੋਰਾਂ, ਵਿਚ ਖ਼ਾਸ ਡਿਨਰ ਕੀਤਾ। ਅਸੀਂ ਬੜੇ ਖ਼ੁਲ੍ਹੇ ਅਤੇ ਖ਼ੁਸ਼ੀ ਵਾਲੇ ਮਾਹੌਲ ਵਿਚ ਆਪਣੇ ਵਿਚਾਰ ਵੀ ਸਾਂਝੇ ਕੀਤੇ।

ਮੈਨੂੰ ਯਾਦ ਹੈ ਕਿ ਚੰਡੀਗੜ੍ਹ ਵਿਚ ਜਦੋਂ ਮੈਨੂੰ ਵਿਸ਼ਾਲ ਦੇ ਜਨਮ ਬਾਰੇ ਟੈਲੀਫ਼ੋਨ ਆਇਆ ਤਾਂ ਮੈਨੂੰ ਅਜਿਹਾ ਪ੍ਰਤੀਤ ਹੋਇਆ ਕਿ ਅਸੀਂ ਹੁਣ ਅਮਰੀਕਾ ਦੇ “ਸ਼ੇਅਰ-ਹੋਲਡਰ” ਬਣ ਗਏ ਹਾਂ। ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਮੇਰੀਆਂ ਉਸ ਵੇਲੇ ਦੀਆਂ ਮਨੋ-ਭਾਵਨਾਵਾਂ ਸਾਕਾਰ ਹੋ ਗਈਆਂ ਜਦੋਂ ਸਾਨੂੰ ਇਸ ਮੁਲਕ ਦੀ ਨਾਗਰਿਕਤਾ ਮਿਲੀ ਜਿਥੇ ਅਸੀਂ ਬੜੀ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਮਾਣ ਰਹੇ ਹਾਂ।

ਅਸੀਂ ਇਸ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ ਕਿ ਅਸੀਂ ਅਰਦਾਸ ਕਰੀਏ ਕਿ ਸਰਵਸ਼ਕਤੀਨਾਨ ਪਰਮਾਤਮਾ ਅਮਰੀਕਾ ਜਿਹੇ ਮੁਲਕ ਨੂੰ ਹੋਰ ਵੀ ਧਨਵਾਨ ਬਣਾਏ ਤਾ ਕਿ ਉਹ ਹੋਰਨਾਂ ਮੁਲਕਾਂ ਖ਼ਾਸ ਕਰਕੇ ਇੰਡੀਆ, ਜੋ ਕਿ ਅਜੇ ਵੀ ਘੱਟ-ਵਿਕਸਿਤ ਦੇਸ਼ ਹੈ, ਦੀ ਮਦਦ ਕਰ ਸਕੇ।

No comments:

Post a Comment