Sunday, February 27, 2011

ਕੁਝ ਮਹੱਤਵਪੂਰਣ ਕਾਵ-ਰਚਨਾਵਾਂ:

ਮੈਂ ਮੰਗੀ ਪਰਮਾਤਮਾ ਪਾਸੋਂ ਤਾਕਤ
ਉਸਨੇ ਦਿੱਤੀ ਮੈਨੂੰ ਔਕੜਾਂ ਦੀ ਪੰਡ
ਤਾਂ ਜੋ ਬਣ ਸਕਾਂ ਮੈਂ ਤਾਕਤਵਰ।



ਮੈਂ ਚਾਹੀ ਪਰਮਾਤਮਾ ਪਾਸੋਂ ਸੋਝੀ
ਦਿੱਤੀਆਂ ਉਸਨੇ ਮੈਨੂੰ ਕਈ ਮੁਸੀਬਤਾਂ
ਕਿ ਸੁਲਝਾਵਾਂ ਮੈਂ ਉਨ੍ਹਾਂ ਨੂੰ।



ਮੰਗੀ ਮੈਂ ਪਰਮਾਤਮਾ ਤੋਂ ਖ਼ੁਸ਼ਹਾਲੀ
ਦਿੱਤੀ ਉਸਨੇ ਮੈਨੂੰ ਬੁੱਧੀ
ਤਾਂ ਜੋ ਕਰਾਂ ਮੈਂ ਕਈ ਕੰਮ।



ਮੈਂ ਮੰਗਿਆ ਪਰਮਾਤਮਾ ਤੋਂ ਹੌਂਸਲਾ
ਮਿਲਿਆ ਮੈਨੂੰ ਉਸ ਪਾਸੋਂ ਢੇਰ ਸਾਰਾ ਖ਼ਤਰਾ
ਤਾਂ ਜੋ ਨਿਪਟਾਂ ਮੈਂ ਉਸ ਸੰਗ।



ਮੰਗਿਆ ਮੈਂ ਪਰਮਾਤਮਾ ਤੋਂ ਪਿਆਰ
ਦਿੱਤੇ ਉਸਨੇ ਮੈਨੂੰ ਕਈ ਦੁਤਕਾਰੇ ਬੰਦੇ
ਤਾਂ ਜੋ ਕਰਾਂ ਮੈਂ ਮਦਦ ਉਨ੍ਹਾਂ ਦੀ।



ਮੰਗੀਆਂ ਪਰਮਾਤਮਾ ਤੋਂ ਅਸੀਸਾਂ ਮੈਂ
ਦਿੱਤੇ ਉਸਨੇ ਮੈਨੂੰ ਕਈ ਅਵਸਰ
ਕਿ ਕਰਾਂ ਉਨ੍ਹਾਂ ਦਾ ਉਪਯੋਗ ਮੈਂ।



ਜੋ ਮੰਗਿਆ ਕੁਝ ਨਾ ਮਿਲਿਆ ਮੈਨੂੰ
ਪਰ ਪਾਇਆ ਮੈਂ ਉਹ ਸਭ ਕੁਝ
ਜੋ ਲੋੜੀਂਦਾ ਸੀ ਮੈਨੂੰ।



(ਰੁਪਿੰਦਰ, ਨੌਰਵੇ)


Click this Link to access a beautiful poem by Angela Morgan (1875-1957)

No comments:

Post a Comment