Thursday, March 3, 2011

ਪਿਟਸਬਰਗ ਫੇਰੀ


ਜੂਨ, 1985 ਵਿਚ ਸ੍ਰੀ ਗੁਰੂ ਰਵੀਦਾਸ ਟੈਂਪਲ (ਪਿਟਸਬਰਗ) ਦੇ ਉਦਘਾਟਨ ਲਈ ਇਕ ਵੱਡਾ ਸਮਾਗਮ ਕੀਤਾ ਗਿਆ। ਮੈਨੂੰ ਆਪਣੇ ਪਰਿਵਾਰ ਸਮੇਤ, ਉਸ ਉਦਘਾਟਨੀ ਸਮਾਗਮ ਵਿਚ ਹਿੱਸਾ ਲੈਣ ਲਈ ਸੱਦਾ ਭੇਜਿਆ ਗਿਆ ਸੀ।

ਸਰਵਸ਼ਕਤੀਮਾਨ ਪਰਮਾਤਮਾ ਅਤੇ ਸ੍ਰੀ ਗੁਰੂ ਰਵੀਦਾਸ ਜੀ ਦੀਆਂ ਅਸੀਸਾਂ ਸਦਕਾ ਮੈਨੂੰ “ਸ੍ਰੀ ਗੁਰੂ ਰਵੀਦਾਸ ਸਭਾ, ਕੈਲੀਫ਼ੋਰਨੀਆ” ਦੁਆਰਾ ਇਕ ‘ਸਿਰੋਪਾ’ ਅਤੇ ਮਮੈਂਟੋ ਨਾਲ ਸਨਮਾਣਿਆ ਗਿਆ। ਇਸ ਤਰ੍ਹਾਂ ਅਸੀਂ ਉਹ ਸਾਰਾ ਸਮਾਗਮ ਬਹੁਤ ਸ਼ਰਧਾਪੂਰਬਕ ਮਾਣਿਆ। ਉਸ ਤੋਂ ਬਾਅਦ, ਅਸੀਂ ਇੰਡੀਆ ਪਰਤ ਆਏ ਅਤੇ ਮੈਂ ਚੰਡੀਗੜ੍ਹ ਵਿਖੇ ਆਪਣੀ ਡਿਊਟੀ ਤੇ ਹਾਜ਼ਰ ਹੋ ਗਿਆ।

ਮਾਤਹਿਤ ਅਮਲੇ ਦੇ ਕਰਮਚਾਰੀਆਂ ਦੀਆਂ ਸਾਲਾਨਾ ਗੁਪਤ ਰਿਪਰਟਾਂ ਲਿਖੀਆਂ ਜਾਣੀਆਂ ਸਨ। ਆਪਣੀਆਂ ਅਮਰੀਕਾ ਫੇਰੀਆਂ ਤੋਂ ਬਾਅਦ, ਪਹਿਲੀ ਵਾਰੀ ਮੈਂ ਆਪਣੇ ਮਾਤਹਿਤ ਅਮਲੇ ਦੀਆਂ ਸਾਲਾਨਾ ਰਿਪੋਰਟਾਂ ਇਮਾਨਦਾਰੀ ਅਤੇ ਸੁਤੰਤਰ ਇਰਾਦੇ ਨਾਲ ਲਿਖੀਆਂ।

ਜਦੋਂ ਮੇਰੇ ਅਫ਼ਸਰ ਨੇ (ਜੋ ਮੇਰੀ ਸਮਝ ਅਨੁਸਾਰ ਹੋਰਾਂ ਤੋਂ ਕੁਝ ਅਡਰੀ ਸੋਚ ਦਾ ਮਾਲਕ ਸੀ) ਉਹ ਰਿਪੋਰਟਾਂ ਪੜ੍ਹੀਆਂ, ਤਾਂ ਮੈਨੂੰ ਲਗਿਆ ਕਿ ਉਹ ਮੇਰੇ ਨਾਲ ਖ਼ਫ਼ਾ ਹੋ ਗਿਆ ਹੈ। ਕੁਝ ਅਰਸੇ ਤਕ ਮੈਂ ਇਹ ਨਾ ਸਮਝ ਸਕਿਆ ਕਿ ਉਸਦਾ ਮੇਰੇ ਨਾਲ ਖ਼ਫ਼ਾ ਹੋਣ ਦਾ ਕਾਰਣ ਕੀ ਹੈ। ਪਰ ਕੁਝ ਚਿਰ ਮਗਰੋਂ ਮੈਨੂੰ ਇਹ ਪਤਾ ਚਲਿਆ ਕਿ ਉਹ ਇਸ ਕਰਕੇ ਨਾਰਾਜ਼ ਸੀ ਕਿਉਂਕਿ ਮੈਂ ਉਸ ਦੀ ਮਰਜ਼ੀ ਅਨੁਸਾਰ ਰਿਪੋਰਟਾਂ ਲਿਖਣ ਲਈ ਉਸ ਦੀ ਸਲਾਹ ਨਹੀਂ ਸੀ ਲਈ।

No comments:

Post a Comment