
31 ਦਸੰਬਰ, 2007 ਨੂੰ, ਮੈਂ ਨਵੇਂ ਸਾਲ ਦੀ ਪੂਰਵ-ਸੰਧਿਆ ਆਪਣੇ ਘਰ, ਯਾਨੀ ਸ਼ੇਰਗੜ੍ਹ (ਹੁਸ਼ਿਆਰਪੁਰ) ਵਿਖੇ, ਆਪਣੀਆਂ ਦੋਹਤਰੀਆਂ ਅਤੇ ਪੜ-ਪੋਤਰਿਆਂ/ਪੜ-ਪੋਤਰੀਆਂ, ਖ਼ਾਸ ਕਰਕੇ ਕੁੜੀਆਂ ਨਾਲ ਮਨਾਈ। ਉਨ੍ਹਾਂ ਨੇ ਕਈ ਤਰ੍ਹਾਂ ਦੇ ਗਾਣੇ, “ਲੋਕ ਗੀਤ”, ਆਦਿ ਗਾਏ, ਡਾਂਸ ਕੀਤਾ, ਗਿੱਧਾ ਅਤੇ ਭੰਗੜਾ ਪਾਇਆ। ਉਥੇ ਆਏ ਸਾਰੇ ਲੋਕਾਂ ਨੂੰ ਮਠਾਈਆਂ ਵੰਡੀਆਂ ਗਈਆਂ। ਉਥੇ ਆਏ ਸਾਰੇ ਬੱਚਿਆਂ (ਕੁੜੀਆਂ) ਦੀ ਗਿਣਤੀ ਇਕਵੰਜਾ ਸੀ। ਅਸੀਂ ਉਸ ਸਭ ਦਾ ਬੜਾ ਆਨੰਦ ਮਾਣਿਆ। ਭਾਗ ਲੈਣ ਵਾਲਿਆਂ ਨੂੰ ਇਨਾਮ ਦਿੱਤੇ ਗਏ।
ਇਕ ਦਿਨ ਮੈਂ ਐਲਾਣ ਕੀਤਾ ਕਿ ਇਕ ਮੈਡੀਕਲ ਚੈੱਕ-ਅਪ ਕੈਂਪ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਅੱਖਾਂ ਦਾ ਟੈੱਸਟ, ਬਲੱਡ ਸ਼ੁਗਰ ਟੈੱਸਟ ਅਤੇ ਹੋਰ ਬਿਮਾਰੀਆਂ ਆਦਿ ਲਈ ਟੈੱਸਟ ਕੀਤੇ ਜਾਣਗੇ, ਅਤੇ ਇਹ ਕੈਂਪ 20 ਜਨਵਰੀ, 2008 (ਮੇਰੇ ਜਨਮ ਦਿਨ) ਨੂੰ ਲਗਾਇਆ ਗਿਆ ਅਤੇ ਬੜਾ ਸਫ਼ਲ ਰਿਹਾ। ਇਕ ਸੌ ਪੰਜਾਹ ਵਿਅਕਤੀਆਂ ਤੋਂ ਵੱਧ ਬੰਦੇ ਉਸ ਕੈਂਪ ਵਿਚ ਆਏ। ਉਨ੍ਹਾਂ ਨੂੰ ਉਹ ਸਭ ਕੁਝ ਮੁਹੱਈਆ ਕੀਤਾ ਗਿਆ ਜੋ ਅਸੀਂ ਕਰ ਸਕਦੇ ਸਾਂ।
ਡਾ. ਸੀ.ਐਲ. ਕਾਜਲ, ਆਈ ਸਪੈਸ਼ਲਿਸਟ, ਹੁਸ਼ਿਆਰਪੁਰ, ਡਾ. ਐਸ.ਐਲ. ਭਟੋਆ, ਐਮ.ਬੀ.ਬੀ.ਐਸ. ਅਤੇ ਸ਼੍ਰੀ ਵਿਜੇ ਕੁਮਾਰ, ਲੈਬਾਰਟਰੀ ਟੈਕਨੀਸ਼ਿਅਨ, ਨੇ ਮਰੀਜ਼ਾਂ ਨੂੰ ਚੈੱਕ-ਅਪ ਕੀਤਾ ਅਤੇ ਟੈੱਸਟ ਆਦਿ ਕੀਤੇ। ਉਨ੍ਹਾਂ ਨੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ।
No comments:
Post a Comment