ਜਦੋਂ ਸੰਨ 1978-79 ਵਿਚ ਮੈਨੂੰ “ਪੰਜਾਬ ਰਾਜ ਸ੍ਰੀ ਗੁਰੂ ਰਵੀਦਾਸ 600 ਜਨਮ ਦਿਵਸ ਉਤਸਵ ਕਮੇਟੀ, ਚੰਡੀਗੜ੍ਹ” ਦਾ ਸਟੇਟ ਸੈਕਟਰੀ ਨਿਯੁਕਤ ਕੀਤਾ ਗਿਆ, ਤਾਂ ਮੈਂ ਆਪਣੀ ਸਬ-ਕਾਸਟ ਦੇ ਮੁੱਢ ਸਬੰਧੀ ਖੋਜ ਕਰਨੀ ਸ਼ੁਰੂ ਕੀਤੀ।
ਭਾਵੇਂ ਪਰਮਾਤਮਾ ਨੇ ਕੋਈ ਜਾਤਾਂ ਨਹੀਂ ਬਣਾਈਆਂ, ਉਸਨੇ ਤਾਂ ਸਿਰਫ਼ ਦੋ ਸ਼੍ਰੇਣੀਆਂ ਹੀ ਬਣਾਈਆਂ: ਮਰਦ ਅਤੇ ਔਰਤ, ਪਰ ਜਾਤ-ਪਾਤ ਦੀ ਪ੍ਰਣਾਲੀ ਸਮਾਜ ਦੇ ਵਿਅਕਤੀਆਂ ਨੇ ਸਿਰਜੀ ਤਾ ਕਿ ਉਹ ਲੋਕਾਂ ਵਿਚ ਵੰਡ ਕਰਕੇ ਉਨ੍ਹਾਂ ਤੇ ਹਕੂਮਤ ਕਰ ਸਕਣ।
ਬਾਅਦ ਵਿਚ ਮੈਂ ਫਿਰ ਪੰਜਾਬ ਲੇਜਿਸਲੇਟਿਵ ਅਸੈਂਬਲੀ ਵਿਚ, ਬਤੌਰ ਸੁਪਰਡੰਟ ਆਪਣੀ ਡਿਊਟੀ ਜਾਇਨ ਕਰ ਲਈ। ਆਪਣੀ ਸਬ-ਕਾਸਟ ਦੀ ਖੋਜ ਕਰਨ ਲਈ ਮੈਂ ਪੰਜਾਬ ਦੇ ਪੁਰਾਲੇਖ (ਆਰਕਾਈਵਜ਼) ਵਿਭਾਗ ਵਿਚ ਤਾਇਨਾਤ ਆਪਣੇ ਮਿੱਤਰ ਗੁਰਬਚਨ ਸਿੰਘ ਖੋਖਰ ਨਾਲ ਸੰਪਰਕ ਕੀਤਾ ਅਤੇ ਇਸ ਸਬੰਧ ਵਿਚ ਉਨ੍ਹਾਂ ਦੀ ਮਦਦ ਲਈ।
ਸਰੋਆ ਜਾਂ ਸਰੋਏ ਜਾਂ ਸਰਾਓ ਦੇ ਸਿਰਲੇਖ ਹੇਠ ਬਹੁਤ ਸਾਰੀਆਂ ਸਬ-ਕਾਸਟ ਹਨ। ਮੈਨੂੰ ਪਤਾ ਲੱਗਾ ਕਿ ਇਹ ਸਬ-ਕਾਸਟਾਂ ਸਰੋਆ ਜਾਂ ਸਰੋਏ ਜਾਂ ਸਰਾਓ ਸੰਗਰੂਰ ਅਤੇ ਬਠਿੰਡੇ ਜ਼ਿਲ੍ਹਿਆਂ ਵਿਚ ਹਨ। ਸਰੋਆ ਸਬ-ਕਾਸਟ ਕਪੂਰਥਲਾ ਜ਼ਿਲ੍ਹੇ ਵਿਚ ਵੀ ਹੈ। ਮੈਂ ਪਟਿਆਲਾ ਦੇ ਪੁਰਾਲੇਖ (ਆਰਕਾਈਵਜ਼) ਵਿਭਾਗ ਦੇ ਰਿਕਾਰਡ ਵਿਚ ਇਹ ਵੀ ਪੜ੍ਹਿਆ ਕਿ ਸਰੋਆ ਸਬ-ਕਾਸਟ ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਅਤੇ ਉੜੀਸਾ ਵਿਚ ਵੀ ਹੁੰਦੀ ਹੈ।
No comments:
Post a Comment