ਆਪਣੇ ਜੱਦੀ ਪਿੰਡ ਸ਼ੇਰਗੜ੍ਹ ਵਿਚ ਮੈਂ ਸੰਨ 1963 ਵਿਚ ਪਹਿਲਾਂ ਹੀ ਇਕ ਪਲਾਟ ਖ਼ਰੀਦਿਆ ਹੋਇਆ ਸੀ। ਸੰਨ 2008 ਵਿਚ ਉਥੇ ਇਕ ਆਈ-ਕਲੀਨਿਕ ਸਥਾਪਿਤ ਕਰਨ ਲਈ ਇਕ ਛੋਟੀ ਇਮਾਰਤ (ਰਿਹਾਇਸ਼-ਕਮ-ਆਫ਼ਿਸ) ਦੀ ਉਸਾਰੀ ਕਰਵਾਈ ਗਈ ਹੈ। ਮੈਨੂੰ ਲੋੜਵੰਦ ਵਿਅਕਤੀਆਂ ਲਈ ਇਕ ਆਈ ਚੈੱਕ-ਅਪ, ਬਲੱਡ-ਸ਼ੁਗਰ ਟੈੱਸਟਸ ਅਤੇ ਜਨਰਲ ਚੈੱਕ-ਅਪ ਕੈਂਪ ਲਗਾਉਣ ਦਾ ਤਜਰਬਾ ਵੀ ਹੋ ਚੁਕਾ ਹੈ। ਇਹ ਕੈਂਪ ਉਸ ਛੋਟੀ ਇਮਾਰਤ ਵਿਚ ਸੰਨ 2008 ਵਿਚ ਲਗਾਇਆ ਗਿਆ ਸੀ।
ਇਸ ਇੰਸਟੀਚਿਯੂਟ ਦਾ ਨਾਂ ਹੇਠ ਅਨੁਸਾਰ ਹੈ:
ਇੰਡੀਅਨ-ਅਮੇਰੀਕਨ ਚੈਰੀਟੇਬਲ ਆਈ ਕਲੀਨਿਕ ਫ਼ਾਰ ਪੁਅਰ ਚਿਲਡਰਨ,
ਮੁਹੱਲਾ ਸੁੰਦਰ ਨਗਰ, ਹੁਸ਼ਿਆਰਪੁਰ (ਪੰਜਾਬ)।
ਮੈਂ ਇਸ ਪ੍ਰਾਜੈਕਟ ਲਈ ਇਸ ਕਰਕੇ ਪ੍ਰੇਰਿਤ ਹੋਇਆ ਸਾਂ ਕਿਉਂਕਿ ਮੇਰੇ ਨਾਨੀ ਜੀ, ਮੇਰੇ ਮਾਤਾ ਜੀ ਅਤੇ ਮੇਰੇ ਦੋ ਵੱਡੇ ਭਰਾਵਾਂ ਨੂੰ 100 ਪ੍ਰਤੀਸ਼ਤ ਨਜ਼ਰ ਦੀ ਤਕਲੀਫ਼ ਰਹੀ ਸੀ।
ਅਤੇ ਹੁਣ ਉਸ ਇਮਾਰਤ ਦੀ ਉਸਾਰੀ ਸ਼ੁਰੂ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਾਰੇ ਪ੍ਰਾਜੈਕਟ ਦਾ ਪ੍ਰਬੰਧ ਪਿੰਡ ਅਤੇ ਡਾਕਖਾਨਾ ਸ਼ੇਰਗੜ੍ਹ, ਹੁਸ਼ਿਆਰਪੁਰ, ਪੰਜਾਬ, ਦੇ ਉਸ ਰਿਹਾਇਸ਼-ਕਮ-ਦਫ਼ਤਰ ਤੋਂ ਕੀਤਾ ਜਾ ਰਿਹਾ ਹੈ।
No comments:
Post a Comment