Thursday, March 3, 2011

ਆਪਣੇ ਮਾਤਾ ਜੀ ਦੀ ਮਿੱਠੀ ਯਾਦ ਵਿਚ ਇਕ ਵਿਦਿਅਕ ਟਰੱਸਟ ਦੀ ਥਾਂ ਇਕ ਡਿਸਪੈਂਸਰੀ ਸਥਾਪਤ ਕਰਨਾ

ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ਸਰਵ-ਸ਼ਕਤੀਮਾਨ ਪਰਮਾਤਮਾ ਨੇ ਮੈਨੂੰ ਆਪਣੇ ਸਤਿਕਾਰਯੋਗ ਮਾਤਾ ਜੀ ਦੀ ਯਾਦ ਵਿਚ ਕਿਸੇ ਥਾਂ ਕੁਝ ਕਰਨ ਲਈ ਮੇਰੇ ਤੇ ਮਿਹਰ ਕੀਤੀ ਹੈ। ਕਾਫ਼ੀ ਲੰਬੀ ਸੋਚ ਮਗਰੋਂ ਮੈਂ ਸੋਚਿਆ ਕਿ ਇਕ ਵਿਦਿਅਕ ਸੰਸਥਾ ਦੀ ਸਥਾਪਨਾ ਕੀਤੀ ਜਾਵੇ। ਇਸ ਅਨੁਸਾਰ, ਪ੍ਰਾਜੈਕਟ ਦੇ ਸਾਰੇ ਪਹਿਲੂਆਂ ਨੂੰ ਵਿਚਾਰਦਿਆਂ, ਮੈਂ ਆਪਣੀ ਵਿੱਤੀ ਪੁੱਜਤ ਨੂੰ ਧਿਆਨ ਵਿਚ ਰੱਖਦਿਆਂ ਬੀਬੀ ਅਛਰੀ ਦੇਵੀ ਐਜੂਕੇਸ਼ਨਲ ਟ੍ਰੱਸਟ, ਸ਼ੇਰਗੜ੍ਹ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ, ਇੰਡੀਆ, ਦੇ ਸੰਵਿਧਾਨ ਦਾ ਖ਼ਰੜਾ ਤਿਆਰ ਕੀਤਾ। ਫਿਰ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਬ੍ਰੇਲ ਇੰਸਟੀਚਿਯੂਟ ਦੇ ਆਪਣੇ ਟੀਚਰਾਂ ਨਾਲ ਵੀ ਟ੍ਰੱਸਟ ਦੇ ਸਬੰਧ ਵਿਚ ਸਲਾਹ-ਮਸ਼ਵਰਾ ਕੀਤਾ।

ਐਪਰ, ਆਪਣੀ ਵਿਦਿਅਕ ਯੋਗਤਾ, ਆਪਣੀ ਸਰੀਰਕ ਯੋਗਤਾ ਅਤੇ ਆਪਣੇ ਸ੍ਰੋਤਾਂ (ਰਿਸੋਰਸਿਜ਼) ਨੂੰ ਮੱਦੇਨਜ਼ਰ ਰਖਦਿਆਂ ਮੈਂ ਇਕ ਵਿਦਿਅਕ ਟ੍ਰੱਸਟ ਸਥਾਪਤ ਕਰਨ ਦੀ ਬਜਾਏ ਅਜਿਹੇ ਗ਼ਰੀਬ ਅਤੇ ਲੋੜਵੰਦ ਵਿਅਕਤੀਆਂ ਜੋ ਆਰਥਕ ਤੌਰ ਤੇ ਕਮਜ਼ੋਰ ਹਨ ਦੇ ਲਈ ਇਕ ਡਿਸਪੈਂਸਰੀ ਸਥਾਪਤ ਕਰਨ ਦਾ ਵਿਚਾਰ ਬਣਾਇਆ। ਮੇਰਾ ਇਹ ਵੀ ਵਿਚਾਰ ਹੈ ਕਿ ਇਹ ਡਿਸਪੈਂਸਰੀ ਕੇਵਲ ਮਹਿਲਾਵਾਂ ਲਈ ਹੀ ਹੋਵੇ ਅਤੇ ਇਸ ਵਿਚ ਨਿਯੁਕਤ ਕੀਤਾ ਜਾਣ ਵਾਲਾ ਸਟਾਫ਼ ਵੀ ਮਹਿਲਾਵਾਂ ਹੀ ਹੋਣ। ਫਿਰ ਵੀ, ਕਿਸੇ ਵਿਸ਼ੇਸ਼ ਮੰਤਵਾਂ ਲਈ ਪੁਰਸ਼ ਮਾਹਿਰਾਂ ਨੂੰ ਵੀ ਲੋੜ ਅਨੁਸਾਰ ਹਾਇਰ ਕੀਤਾ ਜਾ ਸਕਦਾ ਹੈ।

ਮੇਰੀ ਇਹ ਦਿਲੀ ਖ਼ਵਾਇਸ਼ ਹੈ ਕਿ ਮੈਂ ਆਪਣੀ ਬਾਕੀ ਦੀ ਰਹਿੰਦੀ ਜ਼ਿੰਦਗੀ ਇਸ ਸਮਾਜਕ ਪੱਖੋਂ ਲੋੜੀਂਦੇ ਕਾਰਜ ਲਈ ਬਤੀਤ ਕਰਾਂ, ਅਤੇ ਮੈਨੂੰ ਕੇਵਲ ਯਕੀਨ ਹੀ ਨਹੀਂ ਸਗੋਂ ਪੂਰਣ ਵਿਸ਼ਵਾਸ ਹੈ ਕਿ ਸਰਵ-ਸ਼ਕਤੀਮਾਨ ਪਰਮਾਤਮਾ ਦੀਆਂ ਅਸੀਸਾਂ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ-ਮਿੱਤਰਾਂ ਦੀ ਮਦਦ ਨਾਲ ਮੇਰੀ ਇਹ ਇੱਛਾ ਅਵੱਸ਼ ਪੂਰੀ ਹੋਵੇਗੀ।

No comments:

Post a Comment