ਇਸ ਚੈਪਟਰ ਨੂੰ ਲਿੱਖਣ’ਚ ਮੈਨੂੰ ਭਾਰੀ ਖ਼ੂਸ਼ੀ ਪ੍ਰਾਪਤ ਹੋ ਰਹੀ ਹੈ। ਇਕ ਦਿਨ, ਜਦੋਂ ਮੈਂ ਅਮਰੀਕਾ ਵਿਚ ਸਾਂ, ਮੈਂ ਲਾ-ਪਾਮਾ ਐਵੇਨਿਊ ਵਿਖੇ ਆਪਣੇ ਘਰ ਤੋਂ ਵਾਕਰ ਸਟ੍ਰੀਟ ਵਲ ਨੂੰ ਸੈਰ ਕਰ ਰਿਹਾ ਸਾਂ। ਵੈਲੀ ਵਿਯੂ ਤੋਂ ਮੈਂ ਬਲਾਕ ਦਾ ਚੱਕਰ ਲਗਾਉਣ ਲਈ ਖੱਬੇ ਮੁੜਿਆ। ਜਦੋਂ ਮੈਂ ਵੈਲੀ ਵਿਯੂ ਤੇ ਜਾ ਰਿਹਾ ਸਾਂ ਤਾਂ ਇਕ ਵਿਅਕਤੀ ਜੋ ਰੱਬ ਵਰਗਾ ਪ੍ਰਤੀਤ ਹੋ ਰਿਹਾ ਸੀ, ਮੈਨੂੰ ਮਿਲਿਆ। ਉਸਨੇ ਮੈਨੂੰ “ਹੈਲੋ” ਕਿਹਾ, ਅਤੇ ਮੈਂ ਵੀ ਉਸਨੂੰ ਜਵਾਬ ਵਿਚ “ਹੈਲੋ” ਕਿਹਾ। ਉਸ ਨੇ ਕੋਈ ਅਜਬ ਕੌਤਕ ਕੀਤਾ। ਉਸ ਸਮੇਂ ਤਾਂ ਮੈਂ ਸਮਝ ਨਾ ਸਕਿਆ ਕਿ ਉਹ ਕੌਣ ਹੈ। ਇਸ ਤੋਂ ਇਲਾਵਾ, ਮੈਂ ਉਸ ਦੇ ਸੁੰਦਰ ਮੁਖੜੇ ਵਲ ਨਾ ਵੇਖ ਸਕਿਆ। ਮਂੈ ਕੇਵਲ ਉਸ ਦੇ ਪੈਰ ਅਤੇ ਲੱਤਾਂ ਹੀ ਵੇਖ ਸਕਿਆ। ਅਤੇ ਉਹ ਅਲੋਪ ਗਿਆ। ਹੁਣ ਸੋਚ ਸੋਚ ਕੇ ਮੈਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਉਹ ਕੋਈ ਸਾਧਾਰਣ ਪੁਰਸ਼ ਨਹੀਂ ਸੀ ਪਰ ਖ਼ੁਦ ਪਰਮਾਤਮਾ ਹੀ ਸੀ। ਮੈਂ ਉਸ ਦਿਨ ਬਹੁਤ ਅਭਾਗਾ ਸੀ ਕਿ ਮੈਂ ਉਸ ਨਾਲ ਗੱਲ ਨਾ ਕਰ ਸਕਿਆ।
ਇਸ ਅਰਸੇ ਦੇ ਦੌਰਾਨ ਮੈਂ ਇਹ ਵੀ ਸੋਚਿਆ ਕਿ ਹੋ ਸਕਦਾ ਹੈ ਕਿ ਉਸ ਵਿਅਕਤੀ ਨੇ ਕੋਈ ਨਸ਼ੀਲੀ ਚੀਜ਼ ਦਾ ਸੇਵਨ ਕੀਤਾ ਹੋਵੇ। ਪਰ ਹੁਣ ਮੈਂ ਮਹਿਸੂਸ ਕਰਦਾ ਹਾਂ, ਕਿ ਮੇਰੀ ਇਹ ਧਾਰਨਾ ਗ਼ਲਤ ਸਗੋਂ ਬਿਲਕੁਲ ਗ਼ਲਤ ਸੀ। ਹੁਣ ਮੈਂ ਪਛਤਾ ਰਿਹਾ ਹਾਂ। ਇਹ ਮੇਰੀ ਬੜੀ ਵੱਡੀ ਭੁੱਲ ਸੀ। ਸੋ ਮੈਂ ਪਰਮਾਤਮਾ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਮੇਰੀ ਭੁੱਲ ਨੂੰ ਬਖ਼ਸ਼ ਦੇਵੇ। ਮੈਂ ਉਸ ਤੋਂ ਖਿਮਾ ਦੀ ਯਾਚਨਾ ਕਰਦਾ ਹਾਂ।
ਅਜਿਹਾ ਹੀ ਇਕ ਹੋਰ ਵਾਕਿਆ ਹੋਇਆ। ਸ਼ਾਇਦ ਇਹ ਅਗਸਤ 2004 ਦੀ ਗੱਲ ਹੈ ਜਦੋਂ ਮੇਰੇ ਮਨ ਵਿਚ ਇਕ ਵਿਚਾਰ ਆਇਆ ਕਿ ਮੈਨੂੰ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਦਿਨਾਂ ਵਿਚ ਮੈਂ ਲਿੰਕਨ ਔਨ ਨੌਟ ਰੋਡ ਵਿਖੇ ਸਥਿਤ ਆਪਣੇ ਘਰ ਤੋਂ ਸੈਰ ਕਰਨ ਲਈ ਜਾਇਆ ਕਰਦਾ ਸੀ। ਮੈਂ ਫ਼ੁਟਪਾਥ ਤੇ ਪਈ ਕਿਸੇ ਚੀਜ਼ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਜਦੋਂ ਮੇਰਾ ਕੈਰੀ-ਬੈਗ ਭਰ ਜਾਣਾ ਤਾਂ ਮੈਂ ਬਸ-ਸਟਾਪ ਦੇ ਨੇੜੇ ਵਾਲੇ ਕੂੜੇ ਦੇ ਡੱਬੇ ਵਿਚ ਉਸ ਨੂੰ ਪਾ ਦੇਣਾ: ਅਜਿਹਾ ਚਾਰ-ਪੰਜ ਦਿਨ ਚਲਦਾ ਰਿਹਾ। ਮੈਂ ਚਾਹੁੰਦਾ ਸੀ ਕਿ ਉਹ ਕੰਮ ਜਾਰੀ ਰੱਖਾਂ ਪਰ ਨਾਲ ਹੀ ਕਦੇ ਇਹ ਸੋਚ ਵੀ ਆਉਂਦੀ ਕਿ ਇਹ ਕੰਮ ਰਹਿਣ ਦਿਆਂ। ਜਿਸ ਦਿਨ ਮੈਂ ਫ਼ੈਸਲਾ ਕੀਤਾ ਕਿ ਉਹ ਕੰਮ ਬੰਦ ਕਰ ਦਿਆਂਗਾ, ਤਾਂ ਮੈਂ ਲਿੰਕਨ ਦੇ ਬਸ-ਸਟਾਪ ਦੇ ਇਕ ਬੈਂਚ’ਤੇ ਇਕ ਵਿਅਕਤੀ ਨੂੰ ਬੈਠਾ ਵੇਖਿਆ। ਉਸ ਵਿਅਕਤੀ ਦੇ ਖੱਬੇ ਪਾਸੇ ਇਕ ਖਾਲੀ ਪੇਪਰ-ਕੱਪ ਪਿਆ ਹੋਇਆ ਸੀ। ਮੈਂ ਉਹ ਪੇਪਰ-ਕੱਪ ਚੁੱਕਣਾ ਚਾਹਿਆ ਪਰ ਅਜਿਹਾ ਕਰ ਨਾ ਸਕਿਆ, ਕਿਉਂਜੋ ਉਹ ਵਿਅਕਤੀ ਬੜੀ ਜ਼ੋਰ ਨਾਲ ਮੇਰੇ ਤੇ ਚਿੱਲਾਇਆ ਅਤੇ ਪਤਾ ਨਹੀਂ ਮੈਨੂੰ ਕੀ ਕੁਝ ਆਖਿਆ ਜੋ ਮੈਨੂੰ ਮੇਰੀ ਅੰਗ੍ਰੇਜ਼ੀ ਕਮਜ਼ੋਰ ਹੋਣ ਕਰਕੇ ਸਮਝ ਨਾ ਆਇਆ। ਮੈਂ ਇੰਨਾ ਡਰ ਗਿਆ ਅਤੇ ਉਹ ਕੰਮ ਕਰਨਾ ਛੱਡ ਦਿੱਤਾ। ਉਸ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਪਰਮਾਤਮਾ ਨਹੀਂ ਚਾਹੁੰਦਾ ਕਿ ਮੈਂ ਕੋਈ ਕੰਮ ਕਰਾਂ ਅਤੇ ਇਹ ਕਿ ਮੈਂ ਆਜ਼ਾਦ ਰਹਾਂ, ਭਾਵ ਵਿਹਲਾ ਰਹਾਂ। ਇਹ ਵੀ ਹੋ ਸਕਦਾ ਹੈ ਕਿ ਉਸ ਨੇ ਸੋਚਿਆ ਹੋਵੇ ਕਿ ਇਹ ਮੇਰੀ ਡਿਊਟੀ ਨਹੀਂ ਹੈ।
ਹੁਣ ਤਾਂ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਪਰਮਾਤਮਾ ਸਦਾ ਮੇਰੇ ਅੰਗ-ਸੰਗ ਹੈ ਅਤੇ ਉਹ ਸਦਾ ਹੀ ਮੈਨੂੰ ਮੇਰੀਆਂ ਲੋੜਾਂ ਲਈ ਬਖ਼ਸ਼ਿਸ਼ਾਂ ਕਰਦਾ ਰਹੇਗਾ ਜਿਵੇਂ ਉਹ ਪਹਿਲਾਂ ਕਰਦਾ ਰਿਹਾ ਹੈ। ਇਸ ਲਈ, ਪਰਮਾਤਮਾ ਸਰਬ-ਵਿਆਪਕ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਸਮੇਂ ਆਪਣੀ ਨਿਰੋਈ ਸਿਹਤ, ਸ਼ਾਂਤੀ ਅਤੇ ਖ਼ੁਸ਼ਹਾਲੀ ਵਾਸਤੇ ਉਸਦੀ ਪੂਜਾ ਭਾਵ ਉਸਤਤੀ ਕਰੀਏ।
ਇਸ ਚੈਪਟਰ ਵਿਚ ਪ੍ਰਗਟਾਏ ਗਏ ਵਿਚਾਰਾਂ ਦਾ ਆਧਾਰ ਹਨ ਮੇਰੇ ਮਾਤਾ ਅਤੇ ਪਿਤਾ, ਗੁਰੂ, ਅਧਿਆਪਕਾਂ ਅਤੇ ਮੇਰੇ ਨੇੜੇ ਦੇ ਰਿਸ਼ਤੇਦਾਰਾਂ ਅਤੇ ਪਿਆਰ ਵਾਲੇ ਸੱਜਨਾਂ ਦੀਆਂ ਸਿਖਿਆਵਾਂ ਅਤੇ ਨਸੀਹਤਾਂ।
ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਜੋ ਕੁਝ ਵੀ ਮੈਂ ਵੇਖਦਾ ਹਾਂ, ਮਹਿਸੂਸ ਕਰਦਾ ਹਾਂ, ਜਾਂ ਵਿਹਾਰ ਵਿਚ ਲਿਆਂਦਾ ਹਾਂ, ਭਾਵੇਂ ਚੰਗਾ ਜਾਂ ਮਾੜਾ, ਉਹ ਆਪਣੇ ਪੜਪੋਤਰੇ (ਡੋਗੀ ਬੌਏ, ਜਿਸਨੂੰ ਪਲੇਅ ਬੌਏ ਕਹਿੰਦੇ ਹਨ) ਕਿਉਂਜੋ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਇਸੇ ਕਰਕੇ ਮੈਂ ਉਸ ਨੂੰ ਰੱਬ ਦੇ ਨਿਆਈਂ ਮੰਨਦਾ ਹਾਂ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਉਸ ਨੂੰ ਨਿਰੋਈ ਸਿਹਤ, ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਬਖ਼ਸ਼ੇ।
No comments:
Post a Comment