Thursday, March 3, 2011

ਲੌਂਗ ਬੀਚ ਵਿਚ ਇਕ ਨਵਾਂ ਸਟੋਰ ਸ਼ੁਰੂ ਕਰਨਾ

ਪਰਮਾਤਮਾ ਨੇ ਲੌਂਗ ਬੀਚ ਸ਼ਹਿਰ ਵਿਚ ਦੂਜਾ ਸਟੋਰ (ਵੀਡੀਓ ਸਟੋਰ) ਸ਼ੁਰੂ ਕਰਨ ਵਿਚ ਸਾਡੇ ਤੇ ਮਿਹਰ ਕੀਤੀ। ਇਹ ਸਟੋਰ ਪਹਿਲੇ ਵਾਲੇ ਨਾਲੋਂ ਵੱਡਾ ਸੀ। ਇਸਦੇ ਨਾਲ-ਨਾਲ, ਮੇਰੇ ਪੁੱਤਰ, ਦੇਵ ਰਾਜ, ਨੇ ਰਿਅਲ ਇਸਟੇਟ ਦੇ ਵਿਸ਼ੇ ਤੇ ਕਲਾਸਾਂ ਅਟੈਂਡ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੌਲੇ-ਹੌਲੇ ਉਸ ਨੇ ਆਪਣਾ ਰਿਅਲ ਇਸਟੇਟ ਦਾ ਬਿਜ਼ਨਸ ਵੀ ਸ਼ੁਰੂ ਕਰ ਲਿਆ।

ਮੈਨੂੰ ਯਾਦ ਹੈ ਜਦੋਂ ਦੇਵ ਰਾਜ ਨੇ ਆਪਣੇ ਰਿਅਲ ਇਸਟੇਟ ਬਿਜ਼ਨਸ ਦੀ ਪਹਿਲੀ ਡੀਲ ਕੀਤੀ ਤਾਂ ਉਸ ਨੇ ਸੱਤ ਜਾਂ ਅੱਠ ਹਜ਼ਾਰ ਡਾਲਰ ਦਾ ਚੈੱਕ ਲਿਆਂਦਾ ਅਤੇ ਮਾਣ ਦੇ ਤੌਰ ਤੇ ਪਹਿਲਾਂ ਉਹ ਚੈੱਕ ਆਪਣੇ ਮਾਤਾ ਜੀ, ਭਾਵ ਮੇਰੀ ਧਰਮ-ਪਤਨੀ ਦੇ ਹੱਥ ਵਿਚ ਫੜਾਇਆ ਜਿਸਨੇ ਉਸ ਚੈੱਕ ਨੂੰ ਆਪਣੇ ਮੱਥੇ ਨਾਲ ਛੁਆਇਆ ਅਤੇ ਫਿਰ ਦੇਵ ਨੂੰ ਪਕੜਾ ਦਿੱਤਾ। ਅਸੀਂ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ।

No comments:

Post a Comment