ਉਸ ਸਾਲ (1989) ਵਿਚ ਅਮਰੀਕੀ ਸਰਕਾਰ ਨੇ ਮੈਨੂੰ ਅਤੇ ਮੇਰੀ ਧਰਮ-ਪਤਨੀ ਨੂੰ ਗਰੀਨ ਕਾਰਡ ਦਿੱਤਾ। ਇਹ ਇਕ ਵੱਡਾ ਮਾਣ ਸੀ ਜੋ ਅਮਰੀਕਾ ਨੇ ਸਾਨੂੰ ਬਖ਼ਸ਼ਿਆ।
ਮੇਰਾ ਖ਼ਿਆਲ ਹੈ ਜਿਥੋਂ ਤਕ ਮੈਨੂੰ ਯਾਦ ਪੈਂਦਾ ਹੈ ਨੀਲਾਸ਼ ਰਾਜ ਦਾ ਜਨਮ ਉਦੋਂ ਹੋਇਆ ਸੀ ਜਦੋਂ ਅਸੀਂ ਲੌਸ ਅਲਾਮੌਸ ਰਹਿੰਦੇ ਸੀ। ਇਕ ਦਿਨ ਨੀਲਾਸ਼ ਬਿਮਾਰ ਹੋ ਗਿਆ, ਸ਼ਾਇਦ ਬੇਹੋਸ਼ ਵੀ ਹੋ ਗਿਆ ਸੀ। ਮੈਂ ਅਤੇ ਮੇਰੀ ਧਰਮ-ਪਤਨੀ ਬਹੁਤ ਚਿੰਤਤ ਅਤੇ ਬੇਚੈਨ ਹੋ ਗਏ ਸੀ ਪਰ ਮੈਂ ਵੇਖਿਆ ਕਿ ਉਸ ਦਿਨ ਅੱਬਾ ਨੇ ਬੜੀ ਹਿੰਮਤ ਅਤੇ ਧੀਰਜ ਰੱਖਿਆ। ਉਸਨੇ ਤੁਰੰਤ ਐਂਬੂਲੈਂਸ ਬੁਲਾ ਲਈ ਅਤੇ ਨੀਲਾਸ਼ ਨੂੰ ਲੈ ਕੇ ਹਸਪਤਾਲ ਗਈ। ਉਸ ਦਿਨ ਤੋਂ ਮੈਂ ਸਮਝਦਾ ਹਾਂ ਕਿ ਅੱਬਾ ਸਾਡੇ ਪਰਿਵਾਰ ਦੀ ਸਭ ਤੋਂ ਵੱਧ ਹਿੰਮਤ ਵਾਲੀ ਮੈਂਬਰ ਹੈ।
May visit these Links for information on USA Green Card
No comments:
Post a Comment