Thursday, March 3, 2011

ਵਧੇਰੇ ਗਿਆਨ ਪ੍ਰਾਪਤ ਕਰ ਸਕਦਾ ਸੀ

ਅਮਰੀਕਾ ਵਿਚ ਰਹਿੰਦਿਆਂ ਮੈਂ ਆਪਣੀ ਵਿਦਿਆ ਅਤੇ ਗਿਆਨ ਵਿਚ ਵਾਧਾ ਕਰਨ ਦੀ ਆਪਣੇ ਵਲੋਂ ਪੂਰੀ ਵਾਹ ਲਾਈ ਪਰ ਆਪਣੀਆਂ ਮਜਬੂਰੀਆਂ ਕਾਰਣ ਉਸ ਸੁਸਾਇਟੀ ਦੀਆਂ ਚੰਗੀਆਂ ਕਦਰਾਂ-ਕੀਮਤਾਂ ਅਤੇ ਗੁਣ ਵਧੇਰੇ ਗ੍ਰਹਿਣ ਕਰਨ ਦੇ ਅਵਸਰ ਨੂੰ ਪੂਰੀ ਤਰ੍ਹਾਂ ਇਸਤਮਾਲ ਨਹੀਂ ਕਰ ਸਕਿਆ। ਮੈਂ ਕਰ ਸਕਦਾ ਸੀ ਪਰ ਇਨ੍ਹਾਂ ਮਜਬੂਰੀਆਂ ਕਾਰਣ ਨਹੀਂ ਗ੍ਰਹਿਣ ਕਰ ਸਕਿਆ।

ਮੈਂ ਜ਼ਾਤੀ ਤੌਰ ਤੇ ਮਹਿਸੂਸ ਕਰਦਾ ਹਾਂ ਅਤੇ ਸੋਚਦਾ ਹਾਂ ਕਿ ਜੇਕਰ ਅਮਰੀਕਾ ਵਿਚ ਮੌਜੂਦ ਅਜਿਹੀਆਂ ਸਹੂਲਤਾਂ ਕਿਸੇ ਹੋਰ ਵਿਅਕਤੀ ਨੂੰ ਮੁਹੱਈਆ ਕੀਤੀਆਂ ਜਾਂਦੀਆਂ ਤਾਂ ਉਹ ਆਪਣੀ ਵਿਦਿਆ ਬਹੁਤ ਵਧਾ ਸਕਦਾ ਸੀ। ਬਹਿਰਹਾਲ, ਆਪਣੇ ਤਜਰਬੇ ਤੋਂ, ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਹੀ ਮਸ਼ਵਰਾ ਦੇਂਦਾ ਹਾਂ, ਕਿ ਜੇਕਰ ਤੁਸੀਂ ਜੀਵਨ ਵਿਚ ਸਫ਼ਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਸਮਾਂ ਵਿਅਰਥ ਨਾ ਗੰਵਾਓ ਅਤੇ ਰੱਜਵੀਂ ਮਿਹਨਤ ਕਰੋ ਕਿਉਂਕਿ ਜੀਵਨ ਵਿਚ ਸੁਨਹਿਰੇ ਮੌਕੇ ਅਤੇ ਅਵਸਰ ਕਦੇ-ਕਦੇ ਹੀ ਪ੍ਰਾਪਤ ਹੁੰਦੇ ਹਨ।

No comments:

Post a Comment