Thursday, March 3, 2011

ਕੈਨੇਡਾ ਦੀ ਮੇਰੀ ਪਹਿਲੀ ਫੇਰੀ (1985)

ਉਨ੍ਹਾਂ ਦਿਨਾਂ ਵਿਚ ਮੈਂ ਕੈਨੇਡਾ ਫੇਰੀ ਤੇ ਗਿਆ। ਮੈਂ ਉਥੇ ਆਪਣੇ ਕਈ ਪੁਰਾਣੇ ਮਿੱਤਰਾਂ ਜਿਵੇਂ ਕਿ ਹਰੀਬੰਸ ਘਿਰਾ, ਮੱਖਣ ਚੰਬਾ, ਦਰਸ਼ਨ ਖੇੜਾ ਅਤੇ ਕਈਆਂ ਹੋਰਨਾਂ ਨੂੰ ਮਿਲਿਆ। ਮੈਂ ਪੰਜਾਬ ਦੇ ਸਾਬਕਾ ਵਿਧਾਇਕ ਚੌਧਰੀ ਦਸੌਂਧਾ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਮਿਲਿਆ।

ਸਾਰੇ ਵਿਅਕਤੀਆਂ ਨੇ ਮੈਨੂੰ ਪੂਰਾ ਆਦਰ-ਮਾਣ ਬਖ਼ਸ਼ਿਆ ਭਾਵੇਂ ਮੈਂ ਆਪਣੇ-ਆਪ ਨੂੰ ਇਸ ਸਾਰੇ ਸਤਿਕਾਰ ਦੇ ਯੋਗ ਨਹੀਂ ਸਮਝਦਾ। ਉਨ੍ਹਾਂ ਨੇ ਮੈਨੂੰ ਵੈਨਕੂਵਰ ਅਤੇ ਉਸਦੇ ਆਲੇ-ਦੁਆਲੇ ਦੇ ਏਰੀਏ ਦੇ ਕਈ ਮਹੱਤਵਪੂਰਣ ਸਥਾਨ ਵਿਖਾਏ।

ਮੈਂ ਸ਼੍ਰੀ ਹਰਬੰਸ ਸੰਧੂ ਸਪੁੱਤਰ ਗੁਰਦਾਸ ਰਾਮ, ਜੋ ਕਿ ਦੌਲਤਪੁਰ ਤੋਂ ਹਨ, ਦੇ ਘਰ ਵੀ ਗਿਆ। ਉਹ ਸਾਡੇ ਸਭ ਤੋਂ ਨੇੜਲੇ ਰਿਸ਼ਤੇਦਾਰ ਹਨ।

ਪਰਮਾਤਮਾ ਉਨ੍ਹਾਂ ਨੂੰ ਖ਼ੁਸ਼ੀਆਂ, ਖੇੜਿਆਂ ਅਤੇ ਚੰਗੀ ਸਿਹਤ ਵਾਲੀ ਲੰਬੀ ਉਮਰ ਬਖ਼ਸ਼ੇ।

No comments:

Post a Comment